ਸੌਰਭ ਵਿਅਤਨਾਮ ਓਪਨ ਦੇ ਫਾਈਨਲ ''ਚ ਪੁੱਜੇ

09/14/2019 6:08:26 PM

ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਸੌਰਭ ਵਰਮਾ ਸ਼ਨੀਵਾਰ ਨੂੰ ਇੱਥੇ ਵਿਅਤਨਾਮ ਓਪਨ ਬੀ. ਡਬਲਿਊ. ਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਜਾਪਾਨ ਦੇ ਮਿਨੋਰੁ ਕੋਗਾ ਨੂੰ ਸਿੱਧੇ ਸੈੱਟਾਂ 'ਚ ਹਾਰ ਦੇ ਕੇ ਫਾਈਨਲ 'ਚ ਪਹੁੰਚ ਗਏ। ਦੂਜੇ ਦਰਜੇ ਦੇ ਸੌਰਭ ਨੇ 75 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ 'ਚ ਵਰਲਡ ਰੈਂਕਿੰਗ 'ਚ 112ਵੇਂ ਸਥਾਨ 'ਤੇ ਕਾਬਿਜ ਮਿਨੋਰੁ ਨੂੰ 51 ਮਿੰਟ ਤੱਕ ਚੱਲੇ ਮੁਕਾਬਲੇ 'ਚ 22-20,21-15 ਨਾਲ ਹਰਾਇਆ। ਪਿਛਲੇ ਸਾਲ ਡਚ ਓਪਨ ਅਤੇ ਕੋਰੀਆ ਓਪਨ ਦਾ ਖਿਤਾਬ ਜਿੱਤਣ ਵਾਲੇ ਇਸ ਰਾਸ਼ਟਰੀ ਚੈਂਪੀਅਨ ਦਾ ਫਾਈਨਲ 'ਚ ਸਾਹਮਣਾ ਚੀਨ ਦੇ ਸੁਣ ਫੇਈ ਸ਼ਿਆਂਗ ਨਾਲ ਹੋਵੇਗਾ। ਸੌਰਭ ਨੇ ਇਸ ਸਾਲ ਦੀ ਸ਼ੁਰੂਆਤ 'ਚ ਸਲੋਵੇਨੀਆ ਅੰਤਰਰਾਸ਼ਟਰੀ 'ਚ ਖਿਤਾਬੀ ਜਿੱਤ ਦਰਜ ਕਰਨ ਦੇ ਦੌਰਾਨ ਮਿਨੋਰੁ ਨੂੰ ਹਰਾਇਆ ਸੀ।


Related News