ਇੰਗਲੈਂਡ ਦੀ ਆਲਰਾਊਂਡਰ ਐਕਲੇਸਟੋਨ ਸੱਟ ਕਾਰਨ ਆਪਣੇ ਵਤਨ ਪਰਤੀ

Wednesday, Feb 27, 2019 - 10:05 AM (IST)

ਇੰਗਲੈਂਡ ਦੀ ਆਲਰਾਊਂਡਰ ਐਕਲੇਸਟੋਨ ਸੱਟ ਕਾਰਨ ਆਪਣੇ ਵਤਨ ਪਰਤੀ

ਮੁੰਬਈ— ਇੰਗਲੈਂਡ ਦੀ ਮਹਿਲਾ ਟੀਮ ਦੀ ਆਲਰਾਊਂਡਰ ਸੋਫੀ ਐਕਲੇਸਟੋਨ ਹੱਥ ਦੇ ਫ੍ਰੈਕਚਰ ਕਾਰਨ ਭਾਰਤ ਦੇ ਖਿਲਾਫ ਤੀਜੇ ਅਤੇ ਅੰਤਿਮ ਮੈਚ 'ਚ ਨਹੀਂ ਖੇਡ ਸਕੇਗੀ ਜਿਸ ਨਾਲ ਇੰਗਲੈਂਡ ਦੀ ਕਲੀਨ ਸਵੀਪ ਤੋਂ ਬਚਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਤੀਜਾ ਅਤੇ ਅੰਤਿਮ ਵਨ ਡੇ ਮੈਚ ਵੀਰਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। 

ਸੱਜੇ ਹੱਥ ਦੀ ਬੱਲੇਬਾਜ਼ ਅਤੇ ਖੱਬੇ ਹੱਥ ਦੀ ਸਪਿਨਰ 19 ਸਾਲਾ ਐਕਲੇਸਟੋਨ ਸੋਮਵਾਰ ਨੂੰ ਦੂਜੇ ਵਨ ਡੇ ਤੋਂ ਪਹਿਲਾਂ ਵਾਰਮ ਅਪ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਈ ਸੀ। ਇੰਗਲੈਂਡ ਟੀਮ ਮੈਨੇਜਮੈਂਟ ਨੇ ਮੰਗਲਵਾਰ ਨੂੰ ਬਿਆਨ 'ਚ ਕਿਹਾ, ਸੋਫੀ ਐਕਲੇਸਟੋਨ ਦੇ ਸੱਜੇ ਹੱਥ 'ਚ ਫ੍ਰੈਕਚਰ ਹੋ ਗਿਆ ਹੈ ਅਤੇ ਉਹ ਇੰਗਲੈਂਡ ਮਹਿਲਾ ਟੀਮ ਦਾ ਭਾਰਤੀ ਦੌਰਾ ਵਿਚਾਲੇ ਹੀ ਛੱਡ ਕੇ ਆਪਣੇ ਵਤਨ ਪਰਤੇਗੀ। ਭਾਰਤ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਅਜੇ 2-0 ਨਾਲ ਅੱਗੇ ਚਲ ਰਿਹਾ ਹੈ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।


author

Tarsem Singh

Content Editor

Related News