ਚਹਿਲ ਦੀ ਗੇਂਦ ''ਤੇ ਕੁਝ ਅਜਿਹਾ ਹੋਇਆ ਕਿ ਹਾਸਾ ਨਾ ਰੋਕ ਸਕੇ ਭਾਰਤੀ ਕ੍ਰਿਕਟਰ (ਦੇਖੋ ਵੀਡੀਓ)

09/25/2017 3:01:59 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਪਿਨਰ ਯੁਜਵੇਂਦਰ ਚਹਿਲ ਆਸਟਰੇਲੀਆਈ ਕ੍ਰਿਕਟ ਟੀਮ ਦੇ ਇਕ ਖਿਡਾਰੀ ਨੂੰ ਕਾਫੀ ਪਰੇਸ਼ਾਨ ਕਰ ਰਹੇ ਹਨ। ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਗਏ ਤੀਜੇ ਵਨਡੇ 'ਚ ਚਹਿਲ ਨੇ ਗਲੇਨ ਮੈਕਸਵੇਲ ਨੂੰ 43ਵੇਂ ਓਵਰ 'ਚ ਸਟੰਪ ਕਰਾਇਆ। ਵੱਡੀ ਹਿੱਟ ਲਗਾਉਣ ਦੇ ਚੱਕਰ 'ਚ ਉਹ ਗੱਚਾ ਖਾ ਗਏ ਅਤੇ ਧੋਨੀ ਨੇ ਗਿੱਲੀਆਂ ਖਲੇਰਨ 'ਚ ਗਲਤੀ ਨਹੀਂ ਕੀਤੀ। ਮੈਕਸਵੇਲ ਨੂੰ ਅੱਗੇ ਵਧਦੇ ਦੇਖ ਕੇ ਚਹਿਲ ਨੇ ਗੇਂਦ ਜ਼ਰਾ ਬਾਹਰ ਵੱਲ ਸੁੱਟ ਦਿੱਤੀ, ਮੈਕਸਵੇਲ ਨੇ ਗੇਂਦ ਮਿਸ ਕੀਤੀ ਪਰ ਧੋਨੀ ਨੇ ਨਹੀਂ। 

ਆਪਣੀ ਚਾਲ ਕਾਮਯਾਬ ਹੁੰਦੇ ਦੇਖ ਚਹਿਲ ਦੇ ਚਿਹਰੇ 'ਤੇ ਮੁਸਕੁਰਾਹਟ ਆ ਗਈ ਅਤੇ ਵਿਰਾਟ ਕੋਹਲੀ ਆਪਣੇ ਹਾਸੇ ਨੂੰ ਨਹੀਂ ਰੋਕ ਸਕੇ। ਇੱਥੋਂ ਤੱਕ ਕਿ ਸ਼ਾਂਤ ਰਹਿਣ ਵਾਲੇ ਕੇਦਾਰ ਜਾਧਵ ਵੀ ਹੱਸਦੇ ਹੋਏ ਦਿਖਾਈ ਦਿੱਤੇ। ਮੈਕਸਵੇਲ ਨੂੰ ਸੀਰੀਜ਼ ਦੇ ਪਹਿਲੇ ਮੈਚ 'ਚ ਚਹਿਲ ਨੇ ਲਾਂਗ ਆਨ 'ਤੇ ਮਨੀਸ਼ ਪਾਂਡੇ ਦੇ ਹੱਥੋਂ ਕੈਚ ਕਰਾਇਆ ਸੀ। ਦੂਜੇ ਵਨਡੇ 'ਚ ਮੈਕਸਵੇਲ ਚਹਿਲ ਦੀ ਗੇਂਦ 'ਤੇ ਸਟੰਪ ਹੋਏ ਸਨ। ਮੈਕਸਵੇਲ ਦੇ ਤਿੰਨ ਵਾਰ ਲਗਾਤਾਰ ਚਹਿਲ ਦੀ ਫਿਰਕੀ 'ਚ ਫਸਣ 'ਤੇ ਭਾਰਤੀ ਪ੍ਰਸ਼ੰਸਕਾਂ ਨੇ ਵੀ ਮਜ਼ੇ ਲਏ।

ਦੇਖੋ ਟਵੀਟਸ ਅਤੇ ਵੀਡੀਓ

 

 

 

 

Glenn Maxwell's Daily Schedule:
1. Step Out
2. Try To Hit Chahal For SIX
3. Miss The Ball
4. Get Stumped By MS #Dhoni
ਭਾਰਤ ਨੇ ਤੀਜੇ ਵਨਡੇ ਮੈਚ 'ਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਪੰਜ ਵਨਡੇ ਮੈਚ ਦੀ ਸੀਰੀਜ਼ 'ਚ ਟੀਮ ਇੰਡੀਆ ਨੇ 3-0 ਦੀ ਬੜ੍ਹਤ ਬਣਾ ਲਈ ਹੈ। ਇਸ ਜਿੱਤ ਦੇ ਨਾਲ ਭਾਰਤੀ ਟੀਮ ਆਈ.ਸੀ.ਸੀ. ਵਨਡੇ ਰੈਂਕਿੰਗ 'ਚ ਨੰਬਰ ਵਨ ਬਣ ਗਈ ਹੈ।

ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਐਰੋਨ ਫਿੰਚ (124) ਦੇ ਸੈਂਕੜੇ ਅਤੇ ਕਪਤਾਨ ਸਟੀਵ ਸਮਿਥ (63) ਦੀ ਪਾਰੀ ਦੇ ਦਮ 'ਤੇ ਪੂਰੇ 50 ਓਵਰ ਖੇਡਦੇ ਹੋਏ 6 ਵਿਕਟਾਂ ਦੇ ਨੁਕਸਾਨ'ਤੇ 293 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਭਾਰਤ ਨੇ 294 ਦੇ ਟੀਚੇ ਨੂੰ ਹਾਰਦਿਕ ਪੰਡਯਾ (78) ਰੋਹਿਤ ਸ਼ਰਮਾ (71) ਅਤੇ ਅਜਿੰਕਯ ਰਹਾਨੇ (70) ਦੀਆਂ ਬਿਹਤਰੀਨ ਪਾਰੀਆਂ ਦੇ ਬੂਤੇ 'ਤੇ 47.5 ਓਵਰਾਂ 'ਚ ਹੀ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ।


Related News