...ਤਾਂ ਕੀ ਚੇਨਈ ਸੁਪਰਕਿੰਗਜ਼ ''ਚ ਧੋਨੀ ਦਾ ਮੀਟਰ ਡਾਊਨ ਹੋ ਗਿਆ ਹੈ

Saturday, Jan 20, 2018 - 09:40 AM (IST)

...ਤਾਂ ਕੀ ਚੇਨਈ ਸੁਪਰਕਿੰਗਜ਼ ''ਚ ਧੋਨੀ ਦਾ ਮੀਟਰ ਡਾਊਨ ਹੋ ਗਿਆ ਹੈ

ਨਵੀਂ ਦਿੱਲੀ (ਬਿਊਰੋ)— ਕੁਝ ਗੱਲਾਂ ਤਾਂ ਪਹਿਲਾਂ ਤੋਂ ਤੈਅ ਸਨ। ਮਤਲਬ ਇਹ ਤੈਅ ਸੀ ਕਿ ਚੇਨਈ ਸੁਪਰਕਿੰਗਜ਼ ਦੀ ਆਈ.ਪੀ.ਐੱਲ. ਦੇ ਇਸ ਸੀਜ਼ਨ ਵਿਚ ਵਾਪਸੀ ਹੋਵੇਗੀ। ਇਹ ਵੀ ਤੈਅ ਸੀ ਕਿ ਮਹਿੰਦਰ ਸਿੰਘ ਧੋਨੀ ਨੂੰ ਫਰੈਂਚਾਇਜੀ 'ਰਿਟੇਨ' ਕਰੇਗੀ। ਨਾਲ ਹੀ ਧੋਨੀ ਦਾ ਕਪਤਾਨ ਬਨਣਾ ਵੀ ਤੈਅ ਸੀ। ਮਹਿੰਦਰ ਸਿੰਘ ਧੋਨੀ ਦਾ ਆਪਣੀ ਫਰੈਂਚਾਇਜੀ ਲਈ ਮੀਟਰ ਡਾਊਨ ਹੋ ਜਾਵੇਗਾ, ਮਤਲਬ ਉਹ ਕੰਮ ਉੱਤੇ ਲੱਗ ਗਏ ਹਨ। ਹਾਲਾਂਕਿ ਆਈ.ਪੀ.ਐੱਲ. ਦਾ ਇਕ ਸਿੱਧਾ ਸੰਬੰਧ ਖਿਡਾਰੀਆਂ ਦੀ ਕਮਾਈ ਨਾਲ ਹੈ ਇਸ ਲਈ ਵੀ ਧੋਨੀ ਦਾ ਮੀਟਰ ਡਾਊਨ ਹੋ ਗਿਆ ਹੈ।
 

ਪੁਰਾਣੀ ਈਮੇਜ਼ ਨੂੰ ਬਣਾਏ ਰੱਖਣਾ ਚਾਹੁੰਦੇ ਹਨ ਧੋਨੀ
ਸ਼ੁਕਰਵਾਰ ਨੂੰ ਉਨ੍ਹਾਂ ਨੇ ਟੀਮ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ। ਆਪਣੀ ਟੀਮ ਦੀਆਂ ਰਣਨੀਤੀਆਂ ਦੇ ਬਾਰੇ ਵਿਚ ਗੱਲ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਸੀਜ਼ਨ ਲਈ ਉਹ ਕਿਸ ਤਰ੍ਹਾਂ ਟੀਮ ਦੀ ਪੁਰਾਣੀ ਤਸਵੀਰ ਨੂੰ ਹੀ ਬਣਾਏ ਰੱਖਣਾ ਚਾਹੁੰਦੇ ਹਨ। ਚੇਨਈ ਸੁਪਰਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਨਾਲ ਨਾਲ ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਨੂੰ ਵੀ 'ਰਿਟੇਨ' ਕੀਤਾ ਹੈ। ਧੋਨੀ ਦੀਆਂ ਚੁਣੌਤੀਆਂ ਉੱਤੇ ਚਰਚਾ ਕਰਨ ਤੋਂ ਪਹਿਲਾਂ ਤੁਹਾਨੂੰ ਯਾਦ ਦਿਵਾ ਦਈਏ ਕਿ ਆਈ.ਪੀ.ਐੱਲ. ਵਿਚ ਸਪਾਟ ਫਿਕਸਿੰਗ ਦੇ ਮਾਮਲੇ ਦੀ ਜਾਂਚ ਦੇ ਬਾਅਦ ਚੇਨਈ ਸੁਪਰਕਿੰਗਜ਼ ਅਤੇ ਰਾਜਸਥਾਨ ਰਾਇਲਸ ਦੀਆਂ ਟੀਮਾਂ ਨੂੰ ਦੋ ਸਾਲ ਲਈ ਬੈਨ ਕਰ ਦਿੱਤਾ ਗਿਆ ਸੀ। ਹੁਣ ਦੋ ਸਾਲ ਬਾਅਦ ਇਨ੍ਹਾਂ ਦੀ ਵਾਪਸੀ ਹੋ ਰਹੀ ਹੈ।

ਸਭ ਕੁਝ ਤਾਂ ਪਹਿਲਾਂ ਵਰਗਾ ਹੈ ਪਰ ਕੀ ਧੋਨੀ ਬਦਲ ਗਏ?
ਆਰ ਅਸ਼ਵਿਨ ਨੂੰ ਛੱਡ ਦਿੱਤਾ ਜਾਵੇ ਤਾਂ ਧੋਨੀ ਕੋਲ ਲੱਗਭੱਗ ਪਹਿਲਾਂ ਵਰਗੀ ਟੀਮ ਹੈ। ਰੈਨਾ ਅਤੇ ਜਡੇਜਾ ਤਾਂ ਹਨ ਹੀ ਸਟੀਫਨ ਫਲੇਮਿੰਗ ਵੀ ਪਹਿਲਾਂ ਦੀ ਤਰ੍ਹਾਂ ਹੀ ਇਕ ਵਾਰ ਫਿਰ ਟੀਮ ਦੇ ਕੋਚ ਦੀ ਜ਼ਿੰਮੇਦਾਰੀ ਨਿਭਾਉਣਗੇ। ਬਾਲਾਜੀ ਪਹਿਲਾਂ ਗੇਂਦਬਾਜ਼ੀ ਕਰਦੇ ਸਨ ਹੁਣ ਗੇਂਦਬਾਜ਼ਾਂ ਦੀ ਕੋਚਿੰਗ ਕਰਨਗੇ। ਟੀਮ ਦੇ ਸਪੋਰਟ ਸਟਾਫ ਨੂੰ ਵੀ ਨਾਲ ਰੱਖਿਆ ਗਿਆ ਹੈ। ਕੁਝ ਕਸਰ ਇਸ ਗੱਲ ਦੀ ਹੈ ਕਿ ਆਰ ਅਸ਼ਵਿਨ ਫਿਲਹਾਲ ਟੀਮ ਨਾਲ ਨਹੀਂ ਹਨ।

ਧੋਨੀ ਨੂੰ ਲੈ ਕੇ ਕਾਫੀ ਸਵਾਲ ਉੱਠੇ ਸਨ
ਅਸ਼ਵਿਨ ਦਾ ਆਈ.ਪੀ.ਐੱਲ. 'ਚ ਵਧੀਆ ਰਿਕਾਰਡ ਹੈ। ਧੋਨੀ ਉਨ੍ਹਾਂ ਨੂੰ ਆਪਣੇ ਟਰੰਪਕਾਰਡ ਦੀ ਤਰ੍ਹਾਂ ਇਸਤੇਮਾਲ ਕਰਦੇ ਰਹੇ ਹਨ। ਖਿਡਾਰੀਆਂ ਦੇ ਆਕਸ਼ਨ ਵਿਚ ਚੇਨਈ ਸੁਪਰਕਿੰਗਜ਼ ਕੋਲ ਅਸ਼ਵਿਨ ਨੂੰ ਲੈਣ ਦਾ ਮੌਕਾ ਹੋਵੇਗਾ, ਪਰ ਸੰਭਵ ਹੈ ਅਸ਼ਵਿਨ ਨੂੰ ਦੂਜੀ ਫਰੈਂਚਾਇਜੀ ਵੀ ਖਰੀਦਣਾ ਚਾਹੇਗੀ। ਅਜਿਹੇ ਵਿਚ ਅਸ਼ਵਿਨ ਨੂੰ ਲੈ ਕੇ ਧੋਨੀ ਸੌ ਫੀਸਦੀ ਪੱਕੇ ਨਹੀਂ ਰਹਿ ਸਕਦੇ ਹਨ। ਇੰਨੀਆਂ ਸਮਾਨਤਾਵਾਂ ਦੇ ਬਾਅਦ ਵੀ ਇਕ ਚੀਜ਼ਾਂ 'ਮਿਸਿੰਗ' ਹਨ। ਉਹ ਹੈ ਧੋਨੀ ਦਾ ਖੁਦ ਦਾ ਰੁਤਬਾ। ਧੋਨੀ ਹੁਣ ਟੀਮ ਇੰਡੀਆ ਦੇ ਕਪਤਾਨ ਨਹੀਂ ਹਨ। ਟੀਮ ਇੰਡੀਆ ਲਈ ਉਹ ਵਨਡੇ ਅਤੇ ਟੀ-20 ਖੇਡਦੇ ਜਰੂਰ ਹਨ, ਪਰ ਟੀ-20 ਟੀਮ ਵਿਚ ਉਨ੍ਹਾਂ ਦੀ ਜਗ੍ਹਾ ਨੂੰ ਲੈ ਕੇ ਹਾਲ ਵਿਚ ਕਾਫ਼ੀ ਸਵਾਲ ਉੱਠੇ ਸਨ।


Related News