ਸਮ੍ਰਿਤੀ ਮੰਧਾਨਾ ਨੇ ਜਿੱਤਿਆ ਆਈ. ਸੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਦਾ ਪੁਰਸਕਾਰ

01/24/2022 5:11:09 PM

ਦੁਬਈ- ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 2021 'ਚ ਸਾਰੇ ਫਾਰਮੈਟਾਂ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਆਈ. ਸੀ. ਸੀ. ਸਾਲ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਜਿੱਤ ਲਿਆ ਹੈ। ਮੰਧਾਨਾ ਤੋਂ ਇਲਾਵਾ ਇੰਗਲੈਂਡ ਦ ਟੈਮੀ ਬਿਊਮੋਂਟ, ਦੱਖਣੀ ਅਫਰੀਕਾ ਦੀ ਲਿਜੇਲੇ ਲੀ ਤੇ ਆਇਰਲੈਂ ਦੀ ਗੈਬੀ ਲੁਈਸ ਵੀ ਰਸ਼ੇਲ ਹੇਹੋ ਫਲਿੰਟ ਟਰਾਫ਼ੀ ਲਈ ਨਾਮਜ਼ਦ ਸਨ। ਪਿਛਲਾ ਸਾਲ ਮੁਸ਼ਕਲ ਹੋਣ ਦੇ ਬਾਵਜੂਦ ਮੰਧਾਨਾ ਨੇ ਮੈਦਾਨ 'ਤੇ ਆਪਣੇ ਪ੍ਰਦਰਸ਼ਨ ਦੀ ਛਾਪ ਛੱਡੀ। 

ਇਹ ਵੀ ਪੜ੍ਹੋ : ਦੱਖਣੀ ਅਫ਼ਰੀਕਾ ਤੋਂ ਹਾਰ ਮਗਰੋਂ ਭਾਰਤ ਨੂੰ ਇਕ ਹੋਰ ਝਟਕਾ, ਲੱਗਾ ਜੁਰਮਾਨਾ

ਦੱਖਣੀ ਅਫ਼ਰੀਕਾ ਖ਼ਿਲਾਫ਼ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ 'ਚ ਭਾਰਤ 8 ਮੈਚਾਂ 'ਚੋਂ ਦੋ ਹੀ ਜਿੱਤ ਸਕਿਆ ਤੇ ਦੋਵਾਂ 'ਚ ਮੰਧਾਨਾ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ। ਦੂਜੇ ਵਨ-ਡੇ 'ਚ ਉਨ੍ਹਾਂ ਨੇ ਅਜੇਤੂ 80 ਦੌੜਾਂ ਬਣਾਈਆਂ ਤੇ ਆਖ਼ਰੀ ਟੀ-20 'ਚ 48 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਡਰਾਅ ਹਹੇ ਇਕਮਾਤਰ ਟੈਸਟ 'ਚ ਪਹਿਲੀ ਪਾਰੀ 'ਚ 78 ਦੌੜਾਂ ਬਣਾਈਆਂ। ਜਦਕਿ ਵਨ-ਡੇ ਸੀਰੀਜ਼ 'ਚ ਭਾਰਤ ਨੂੰ ਮਿਲੀ ਇਕਮਾਤਰ ਜਿੱਤ 'ਚ 49 ਦੌੜਾਂ ਜੋੜੀਆਂ। ਟੀ-20 ਸੀਰੀਜ਼ 'ਚ ਉਨ੍ਹਾਂ ਨੇ 15 ਗੇਂਦਾਂ 'ਚ 29 ਤੇ ਇਕ ਅਰਧ ਸੈਂਕੜਾ ਵੀ ਬਣਾਇਆ ਪਰ ਭਾਰਤ ਸੀਰੀਜ਼ 2-1 ਨਾਲ ਹਾਰ ਗਿਆ। 

ਇਹ ਵੀ ਪੜ੍ਹੋ : ਗ੍ਰੀਮ ਸਮਿਥ ਨੇ BCCI ਦਾ ਕੀਤਾ ਧੰਨਵਾਦ, ਕਿਹਾ- ਤੁਹਾਡੇ ਸਹਿਯੋਗ ਨੇ ਮਿਸਾਲ ਕਾਇਮ ਕੀਤੀ

ਆਸਟਰੇਲੀਆ ਖਿਲਾਫ਼ ਵਨ-ਡੇ ਸੀਰੀਜ਼ ਦੇ ਦੂਜੇ ਮੈਚ 'ਚ ਉਨ੍ਹਾਂ ਨੇ 86 ਦੌੜਾਂ ਬਣਾਈਆਂ। ਆਪਣੇ ਕਰੀਅਰ ਦੇ ਇਕਮਾਤਰ ਟੈਸਟ ਮੈਚ 'ਚ ਉਨ੍ਹਾਂ ਨੇ ਸੈਂਕੜਾ ਜੜਿਆ ਤੇ ਪਲੇਅਰ ਆਫ ਦਿ ਮੈਚ ਰਹੀ। ਉਨ੍ਹਾਂ ਨੇ ਆਖ਼ਰੀ ਟੀ-20 'ਚ ਆਪਣੇ ਕਰੀਅਰ ਦਾ ਦੂਜਾ ਟੀ-20 ਅਰਧ ਸੈਂਕੜਾ ਜੜਿਆ। ਮੰਧਾਨਾ ਨੇ ਭਾਰਤ ਦੇ ਪਹਿਲੇ ਦਿਨ-ਰਾਤ ਟੈਸਟ 'ਚ ਸੈਂਕੜਾ ਜੜ ਕੇ ਉਸ ਨੂੰ ਯਾਦਗਾਰ ਬਣਾ ਦਿੱਤਾ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News