ਤਿਰੂਪਤੀ ਬਾਲਾਜੀ ਮੰਦਰ ਪਹੁੰਚੀ ਸਮ੍ਰਿਤੀ ਮੰਧਾਨਾ, ਪੂਜਾ-ਅਰਚਨਾ ਕਰ ਲਿਆ ਆਸ਼ੀਰਵਾਦ

Wednesday, Jul 03, 2024 - 11:33 AM (IST)

ਤਿਰੂਪਤੀ ਬਾਲਾਜੀ ਮੰਦਰ ਪਹੁੰਚੀ ਸਮ੍ਰਿਤੀ ਮੰਧਾਨਾ, ਪੂਜਾ-ਅਰਚਨਾ ਕਰ ਲਿਆ ਆਸ਼ੀਰਵਾਦ

ਤਿਰੂਪਤੀ (ਆਂਧਰਾ ਪ੍ਰਦੇਸ਼) : ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਪਣੇ ਪਰਿਵਾਰ ਨਾਲ ਮੰਗਲਵਾਰ ਨੂੰ ਤਿਰੁਮਾਲਾ ਦੇ ਤਿਰੂਪਤੀ ਬਾਲਾਜੀ ਮੰਦਰ 'ਚ ਪੂਜਾ ਅਰਚਨਾ ਕੀਤੀ। ਭਾਰਤ ਨੂੰ ਦੱਖਣੀ ਅਫਰੀਕਾ 'ਤੇ ਇਕਲੌਤੇ ਟੈਸਟ ਵਿਚ 10 ਵਿਕਟਾਂ ਦੀ ਸ਼ਾਨਦਾਰ ਜਿੱਤ ਦਿਵਾਉਣ ਤੋਂ ਬਾਅਦ, ਮੰਧਾਨਾ ਨੇ ਪ੍ਰਭੂ ਤੋਂ ਆਸ਼ੀਰਵਾਦ ਲੈਣ ਲਈ ਤਿਰੁਮਾਲਾ ਦਾ ਦੌਰਾ ਕੀਤਾ।
ਮੁਕਾਬਲਾ ਇਸ ਤਰ੍ਹਾਂ ਸੀ
ਪਹਿਲਾਂ ਖੇਡਦਿਆਂ ਭਾਰਤੀ ਟੀਮ ਨੇ ਸ਼ੈਫਾਲੀ ਵਰਮਾ ਦੀਆਂ 197 ਗੇਂਦਾਂ ਵਿੱਚ 205 ਦੌੜਾਂ ਅਤੇ ਸਮ੍ਰਿਤੀ ਮੰਧਾਨਾ ਦੀਆਂ 149 ਦੌੜਾਂ ਦੀ ਬਦੌਲਤ 603 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਨੇ 69 ਦੌੜਾਂ ਅਤੇ ਰਿਚਾ ਘੋਸ਼ ਨੇ 86 ਦੌੜਾਂ ਬਣਾਈਆਂ। ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ ਨੇ ਪਹਿਲੀ ਪਾਰੀ 'ਚ ਸੁਨ ਲੁਸ ਦੀਆਂ 164 ਗੇਂਦਾਂ 'ਤੇ 65 ਦੌੜਾਂ ਅਤੇ ਮਾਰੀਜਾਨਾ ਕੈਪ ਦੀਆਂ 141 ਗੇਂਦਾਂ 'ਤੇ 74 ਦੌੜਾਂ ਦੀ ਮਦਦ ਨਾਲ 266 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਸਨੇਹ ਰਾਣਾ ਨੇ ਸਿਰਫ 77 ਦੌੜਾਂ ਦੇ ਕੇ 8 ਵਿਕਟਾਂ ਲਈਆਂ। ਫਾਲੋਆਨ 'ਤੇ ਦੱਖਣੀ ਅਫਰੀਕਾ ਨੇ ਕਪਤਾਨ ਲੌਰਾ ਵੋਲਵਾਰਡ ਦੀਆਂ 122 ਦੌੜਾਂ ਅਤੇ ਸਨ ਲੂਸ ਦੀਆਂ 109 ਦੌੜਾਂ ਦੀ ਬਦੌਲਤ 373 ਦੌੜਾਂ ਬਣਾਈਆਂ। ਭਾਰਤ ਨੂੰ ਜਿੱਤ ਲਈ 37 ਦੌੜਾਂ ਦਾ ਟੀਚਾ ਮਿਲਿਆ ਹੈ। ਜਿਸ ਨੂੰ ਸ਼ੁਭਾ ਨੇ 13 ਦੌੜਾਂ ਅਤੇ ਸ਼ੈਫਾਲੀ ਨੇ 24 ਦੌੜਾਂ ਬਣਾ ਕੇ ਹਾਸਲ ਕੀਤਾ।

#WATCH | Tirupati, Andhra Pradesh: Cricketer Smriti Mandhana, along with her family, visited and offered prayers at the Tirupati Balaji Temple today. pic.twitter.com/bmtlu6FpK5

— ANI (@ANI) July 2, 2024


ਕੈਪਟਨ ਨੇ ਹਰਮਨਪ੍ਰੀਤ ਦੀ ਕੀਤੀ ਸੀ ਤਾਰੀਫ 
ਵਨਡੇ ਤੋਂ ਬਾਅਦ ਸਮ੍ਰਿਤੀ ਨੇ ਟੈਸਟ ਮੈਚ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇਸ ਤੋਂ ਕਾਫੀ ਖੁਸ਼ ਨਜ਼ਰ ਆਈ। ਉਨ੍ਹਾਂ ਕਿਹਾ ਕਿ ਇਹ ਮੈਚ ਸਾਡੇ ਲਈ ਆਸਾਨ ਨਹੀਂ ਸੀ। ਉਨ੍ਹਾਂ (ਦੱਖਣੀ ਅਫਰੀਕਾ) ਨੇ ਅਸਲ ਵਿੱਚ ਚੰਗੀ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਸਾਨੂੰ ਆਸਾਨ ਜਿੱਤ ਨਹੀਂ ਲੈਣ ਦਿੱਤੀ। ਅਸੀਂ ਇਸ ਲਈ ਸਖ਼ਤ ਮਿਹਨਤ ਕੀਤੀ। ਜਿੱਤ ਦਾ ਸਿਹਰਾ ਸਮ੍ਰਿਤੀ ਅਤੇ ਸ਼ੈਫਾਲੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਡੇ ਲਈ ਇੱਕ ਪਲੇਟਫਾਰਮ ਤਿਆਰ ਕੀਤਾ। ਟੀਮ ਦੇ ਹਰ ਕਿਸੇ ਨੇ ਬੱਲੇ ਨਾਲ ਚੰਗਾ ਯੋਗਦਾਨ ਦਿੱਤਾ। ਜਿਸ ਤਰ੍ਹਾਂ ਅਸੀਂ ਫੀਲਡਿੰਗ ਕੀਤੀ, ਇੰਨੇ ਓਵਰ ਫੀਲਡਿੰਗ ਕਰਨਾ ਆਸਾਨ ਨਹੀਂ ਸੀ।
ਹੁਣ ਅੱਗੇ ਕੀ?
ਵਨਡੇ ਅਤੇ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹਰਮਨਪ੍ਰੀਤ ਕੌਰ ਦੀ ਟੀਮ ਇੰਡੀਆ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ। ਤਿੰਨ ਮੈਚਾਂ ਦੀ ਟੀ-20 ਸੀਰੀਜ਼ 5 ਤੋਂ 9 ਜੁਲਾਈ ਤੱਕ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਖੇਡੀ ਜਾਵੇਗੀ।


author

Aarti dhillon

Content Editor

Related News