ਸਮਿਥ-ਵਾਰਨਰ ਨੂੰ ਆਈ. ਪੀ. ਐੱਲ. ''ਚ ਖੇਡਣਾ ਚਾਹੀਦੈ : ਨਹਿਰਾ
Tuesday, Mar 27, 2018 - 01:21 AM (IST)
ਨਵੀਂ ਦਿੱਲੀ—ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਆਈ. ਪੀ. ਐੱਲ. ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਗੇਂਦਬਾਜ਼ੀ ਕੋਚ ਆਸ਼ੀਸ਼ ਨਹਿਰਾ ਨੇ ਸੋਮਵਾਰ ਕਿਹਾ ਕਿ ਬਾਲ ਟੈਂਪਰਿੰਗ ਮਾਮਲੇ 'ਚ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਆਪਣੀ ਗਲਤੀ ਮੰਨ ਚੁੱਕਾ ਹੈ ਤੇ ਉਸ ਨੂੰ ਆਈ. ਪੀ. ਐੱਲ. ਦੇ 11ਵੇਂ ਸੈਸ਼ਨ 'ਚ ਖੇਡਣਾ ਚਾਹੀਦਾ ਹੈ। ਨਹਿਰਾ ਨੇ ਇੱਥੇ ਕਿਹਾ, ''ਮੇਰਾ ਮੰਨਣਾ ਹੈ ਕਿ ਜੋ ਕੁਝ ਹੋਇਆ, ਉਹ ਬਹੁਤ ਗਲਤ ਸੀ ਪਰ ਹੁਣ ਉਸ ਗੱਲ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਪਵੇਗਾ। ਕਪਤਾਨ ਸਮਿਥ ਤੇ ਉਪ-ਕਪਤਾਨ ਡੇਵਿਡ ਵਾਰਨਰ ਨੇ ਆਪਣੀ ਗਲਤੀ ਮੰਨ ਲਈ ਸੀ। ਆਈ. ਸੀ. ਸੀ. ਉਨ੍ਹਾਂ ਨੂੰ ਸਜ਼ਾ ਦੇ ਚੁੱਕਾ ਹੈ ਤੇ ਆਈ. ਪੀ. ਐੱਲ. ਤੋਂ ਉਨ੍ਹਾਂ ਨੂੰ ਬਾਹਰ ਰੱਖਣਾ ਇਕ ਸਖਤ ਫੈਸਲਾ ਹੋਵੇਗਾ।''
