ਸਮਿਥ ਨੇ ਭਾਰਤ ਵਿਰੁੱਧ ਲਗਾਇਆ ਸ਼ਾਨਦਾਰ ਤੀਜਾ ਸੈਂਕੜਾ, ਦੇਖੋ ਰਿਕਾਰਡ
Sunday, Nov 29, 2020 - 09:25 PM (IST)
ਸਿਡਨੀ- ਆਸਟਰੇਲੀਆ ਵਿਰੁੱਧ ਖੇਡੇ ਗਏ ਪਹਿਲੇ ਮੈਚ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਦੌਰਾਨ ਸਟੀਵ ਸਮਿਥ ਨੇ ਸੈਂਕੜੇ ਵਾਲੀ ਪਾਰੀ ਖੇਡੀ ਸੀ। ਭਾਰਤ ਵਿਰੁੱਧ ਸਿਡਨੀ 'ਚ ਖੇਡੇ ਦੂਜੇ ਵਨ ਡੇ 'ਚ ਵੀ ਸਮਿਥ ਦਾ ਬੱਲਾ ਖੂਬ ਬੋਲਿਆ ਤੇ ਉਨ੍ਹ੍ਹਾਂ ਨੇ ਇਕ ਵਾਰ ਫਿਰ 104 ਦੌੜਾਂ ਦੀ ਵੱਡੀ ਪਾਰੀ ਖੇਡਦੇ ਹੋਏ ਭਾਰਤ ਵਿਰੁੱਧ ਲਗਾਤਾਰ ਤੀਜਾ ਸੈਂਕੜਾ ਲਗਾਇਆ।
ਕਪਤਾਨ ਆਰੋਨ ਫਿੰਚ ਤੇ ਡੇਵਿਡ ਵਾਰਨਰ ਨੇ ਇਕ ਵਾਰ ਫਿਰ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਤੇ ਪਹਿਲੇ ਵਿਕਟ ਲਈ 142 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿੰਚ ਮੁਹੰਮਦ ਸ਼ੰਮੀ ਦੇ 23 ਓਵਰਾਂ 'ਚ 5ਵੀਂ ਗੇਂਦ 'ਤੇ ਆਊਟ ਹੋ ਗਏ। ਜਿਸ ਤੋਂ ਬਾਅਦ ਸਮਿਥ ਨੇ ਵਧੀਆ ਸ਼ੁਰੂਆਤ ਕਰਦੇ ਹੋਏ ਆਪਣੀ ਪਾਰੀ ਦੇ ਦੌਰਾਨ 14 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 64 ਗੇਂਦਾਂ 'ਤੇ 104 ਦੌੜਾਂ ਬਣਾਈਆਂ।
ਸਚਿਨ ਦੀ ਕੀਤੀ ਬਰਾਬਰੀ, ਦੇਖੋ ਪਿਛਲੀਆਂ 5 ਪਾਰੀਆਂ
ਸਮਿਥ ਨੇ ਲਗਾਤਾਰ ਤਿੰਨ ਸੈਂਕੜੇ ਲਗਾਕੇ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ। ਸਮਿਥ ਨੇ ਭਾਰਤ ਵਿਰੁੱਧ ਖੇਡੀ ਗਈ ਪਿਛਲੀ 5 ਪਾਰੀਆਂ 'ਚ 2 ਅਰਧ ਸੈਂਕੜੇ ਤੇ 3 ਸੈਂਕੜੇ ਲਗਾਏ ਹਨ। ਸਮਿਥ ਦਾ ਭਾਰਤ ਵਿਰੁੱਧ ਪਿਛਲੇ 5 ਮੈਚਾਂ 'ਚ ਸਕੋਰ 69, 98, 131, 105 ਤੇ 104 ਰਿਹਾ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ 1998 'ਚ ਆਸਟਰੇਲੀਆ ਵਿਰੁੱਧ ਲਗਾਤਾਰ ਤਿੰਨ ਸੈਂਕੜੇ ਲਗਾਏ ਸਨ ਇਸ ਦੌਰਾਨ ਸਚਿਨ ਨੇ 143, 134, 141 ਦੌੜਾਂ ਬਣਾਈਆਂ ਸਨ।
ਆਸਟਰੇਲੀਆ ਦੇ ਲਈ ਵਨ ਡੇ 'ਚ ਤੀਜਾ ਸਭ ਤੋਂ ਤੇਜ਼ ਸੈਂਕੜਾ
51 ਗੇਂਦਾਂ, ਗਲੇਨ ਮੈਕਸਵੈੱਲ ਬਨਾਮ ਸ਼੍ਰੀਲੰਕਾ, ਸਿਡਨੀ 2015
57 ਗੇਂਦਾਂ, ਜੇਮਸ ਫਾਕਨਰ ਬਨਾਮ ਭਾਰਤ, ਬੈਂਗਲੁਰੂ 2013
62 ਗੇਂਦਾਂ, ਸਟੀਮ ਸਮਿਥ ਬਨਾਮ ਭਾਰਤ, ਸਿਡਨੀ 2020
62 ਗੇਂਦਾਂ, ਸਟੀਮ ਸਮਿਥ ਬਨਾਮ ਭਾਰਤ, ਸਿਡਨੀ 2020
66 ਗੇਂਦਾਂ, ਮੈਥਿਊ ਹੇਡਨ ਬਨਾਮ ਦੱਖਣੀ ਅਫਰੀਕਾ, ਬੈਸੇਟਰ 2007