ਸਮਿਥ ਨੇ ਸ਼ੇਅਰ ਕੀਤਾ ਨਵਾਂ ਵੀਡੀਓ, ਦਿੱਤੇ ਬੱਲੇਬਾਜ਼ੀ ਦੇ ਟਿਪਸ
Thursday, May 07, 2020 - 10:32 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਵਜ੍ਹਾ ਨਾਲ ਕ੍ਰਿਕਟਰਸ ਨੂੰ ਮੈਦਾਨ 'ਤੇ ਉਤਰਨ ਦਾ ਮੌਕਾ ਨਹੀਂ ਮਿਲ ਰਿਹਾ ਹੈ ਪਰ ਦੁਨੀਆ ਦੇ ਨੰਬਰ 1 ਟੈਸਟ ਬੱਲੇਬਾਜ਼ ਸਟੀਵ ਸਮਿਥ ਨੇ ਘਰ 'ਚ ਹੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਹੈ। ਸਮਿਥ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੇ ਜਰੀਏ ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨੂੰ ਬੱਲੇਬਾਜ਼ੀ ਦੇ ਨਾਲ ਜੁੜੇ ਟਿਪਸ ਦੇਣ ਦੀ ਕੋਸ਼ਿਸ ਕੀਤੀ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਇਸ ਤਿੰਨ ਮਿੰਟ ਦੇ ਵੀਡੀਓ 'ਚ ਸਮਿਥ ਨੇ 2 ਟਿਪਸ ਦਿੱਤੇ ਹਨ ਜੋ ਹਰ ਖਿਡਾਰੀ ਦੇ ਕੋਲ ਹੋਣੇ ਚਾਹੀਦੇ ਹਨ। ਸਮਿਥ ਨੇ ਲਿਖਿਆ- ਕਈ ਲੋਕ ਮੈਨੂੰ ਬੱਲੇਬਾਜ਼ੀ ਟਿਪਸ ਸ਼ੇਅਰ ਕਰਨ ਦੇ ਵਾਰੇ 'ਚ ਕਹਿ ਰਹੇ ਸਨ। ਇਹ ਵੀਡੀਓ ਉਸ 'ਤੇ ਹੈ ਜਿਸ 'ਚ ਬੱਲਾ ਚਲਾਉਣ ਦੇ ਤਰੀਕੇ ਹਨ। ਦੂਜਾ ਮੈਂ ਕੁਝ ਦਿਨ ਬਾਅਦ ਸ਼ੇਅਰ ਕਰਾਂਗਾ। ਮੈਨੂੰ ਦੱਸੋ ਕਿ ਤੁਸੀਂ ਹੋਰ ਕੀ ਚਾਹੁੰਦੇ ਹੋ।
30 ਸਾਲ ਦੇ ਇਸ ਬੱਲੇਬਾਜ਼ ਨੇ 2 ਤਰ੍ਹਾਂ ਨਾਲ ਬੱਲੇ ਨੂੰ ਚਲਾਉਣਾ ਦੱਸਿਆ ਹੈ, ਜਿਸ 'ਚ ਪਹਿਲਾਂ ਬੱਲਾ ਫੜ੍ਹਦੇ ਹੋਏ ਉੱਪਰਲੇ ਹੱਥ ਦਾ ਉਪਯੋਗ ਜੋ ਗੇਂਦ ਨੂੰ ਡ੍ਰਾਈਵ ਕਰਨ 'ਚ ਮਦਦ ਕਰਦਾ ਹੈ। ਦੂਜਾ ਤਰੀਕਾ ਹੇਠਲੇ ਹੱਥ ਦਾ ਉਪਯੋਗ ਕਰਨਾ ਜਿਸ ਨਾਲ ਤੁਸੀਂ ਗੇਂਦ ਨੂੰ ਹਵਾ 'ਚ ਮਾਰ ਸਕਦੇ ਹੋ। ਨਾਲ ਹੀ ਇਸ ਵੀਡੀਓ 'ਚ ਆਸਟਰੇਲੀਆਈ ਬੱਲੇਬਾਜ਼ ਨੇ ਪੈਰ ਦੇ ਮੂਵਮੈਂਟ ਨੂੰ ਲੈ ਕੇ ਵੀ ਗੱਲ ਕੀਤੀ ਹੈ ਤੇ ਦੱਸਿਆ ਕਿ ਬੱਲੇਬਾਜ਼ ਨੂੰ ਆਪਣਾ ਪਹਿਲਾ ਪੈਰ ਉਸ ਦਿਸ਼ਾ 'ਚ ਰੱਖਣਾ ਚਾਹੀਦਾ, ਜਿਸ ਦਿਸ਼ਾ 'ਚ ਉਹ ਗੇਂਦ ਨੂੰ ਮਾਰਨਾ ਚਾਹੁੰਦਾ ਹੈ। ਵੀਡੀਓ ਦੇ ਆਖਰ 'ਚ ਉਨ੍ਹਾਂ ਨੇ ਪੈਰ ਦੇ ਮੂਵਮੈਂਟ ਨੂੰ ਸੁਧਾਰਨ ਦੇ ਲਈ ਕੁਝ ਟਿਪਸ ਵੀ ਦੱਸੇ ਹਨ।