ਸਮਿਥ CSA ਦਾ ਕ੍ਰਿਕਟ ਡਾਇਰੈਕਟਰ ਬਣਨ ਦੀ ਦੌੜ ''ਚੋਂ ਹਟਿਆ
Saturday, Nov 16, 2019 - 03:13 AM (IST)

ਜੋਹਾਨਸਬਰਗ- ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਨੇ ਦੇਸ਼ ਦੇ ਕ੍ਰਿਕਟ ਢਾਂਚੇ ਵਿਚ ਆਪਣੇ ਮੁਤਾਬਕ ਬਦਲਾਅ ਕਰਨ ਦੀ ਆਜ਼ਾਦੀ ਨਾ ਮਿਲਣ ਦੀ ਗੱਲ ਕਰਦਿਆਂ 'ਕ੍ਰਿਕਟ ਡਾਇਰੈਕਟਰ' ਬਣਨ ਦੀ ਦੌੜ 'ਚੋਂ ਖੁਦ ਨੂੰ ਵੱਖ ਕਰ ਲਿਆ ਹੈ। ਦੱਖਣੀ ਅਫਰੀਕਾ ਦੀ ਟੀਮ ਖਰਾਬ ਦੌਰ 'ਚੋਂ ਲੰਘ ਰਹੀ ਹੈ, ਜਿਸ ਨੂੰ ਵਿਸ਼ਵ ਕੱਪ ਤੋਂ ਬਾਅਦ ਭਾਰਤ ਵਿਚ ਬੁਰੀ ਤਰ੍ਹਾਂ ਨਾਲ ਹਾਰ ਝੱਲਣੀ ਪਈ।