ਏਸ਼ੇਜ਼ ''ਚ ਸਮਿਥ ਦਾ ਵੱਡਾ ਧਮਾਕਾ, ਇਸ ਮਾਮਲੇ ''ਚ ਕੋਹਲੀ-ਸਚਿਨ ਨੂੰ ਛੱਡਿਆ ਪਿੱਛੇ

Monday, Aug 05, 2019 - 02:20 AM (IST)

ਏਸ਼ੇਜ਼ ''ਚ ਸਮਿਥ ਦਾ ਵੱਡਾ ਧਮਾਕਾ, ਇਸ ਮਾਮਲੇ ''ਚ ਕੋਹਲੀ-ਸਚਿਨ ਨੂੰ ਛੱਡਿਆ ਪਿੱਛੇ

ਸਪੋਰਟਸ ਡੈੱਕਸ— ਇੰਗਲੈਂਡ ਤੇ ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਏਸ਼ੇਜ਼ ਟੈਸਟ ਸੀਰੀਜ਼ 'ਚ ਆਸਟਰੇਲੀਆਈ ਖਿਡਾਰੀ ਸਟੀਵ ਸਮਿਥ ਨੇ 17 ਸਾਲ ਬਾਅਦ ਵੱਡਾ ਧਮਾਕਾ ਕਰਦੇ ਹੋਏ ਦੂਜਾ ਸੈਂਕੜਾ ਲਗਾ ਦਿੱਤਾ ਹੈ। ਇਸ ਤੋਂ ਪਹਿਲਾਂ ਏਸ਼ੇਜ਼ ਸੀਰੀਜ਼ 'ਚ ਮੈਥਿਯੂ ਹੇਡਨ ਨੇ ਸਾਲ 2002 'ਚ 2 ਸੈਂਕੜੇ ਲਗਾਏ ਸਨ। ਸਮਿਥ ਸਭ ਤੋਂ ਘੱਟ ਟੈਸਟ ਮੈਚਾਂ 'ਚ 25 ਸੈਂਕੜੇ ਲਗਾਉਣ ਵਾਲੇ ਦੂਜੇ ਖਿਡਾਰੀ ਵੀ ਬਣ ਗਏ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੇ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ।

PunjabKesari
ਟੈਸਟ ਕ੍ਰਿਕਟ 'ਚ ਸਭ ਤੋਂ ਘੱਟ ਮੈਚਾਂ 'ਚ 25 ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਸ 'ਚ ਪਹਿਲਾ ਸਥਾਨ ਡਾਨ ਬ੍ਰੈਡਮੈਨ ਦਾ ਹੈ ਜਿਸ ਨੇ 68 ਮੈਚਾਂ 'ਚ 25 ਸੈਂਕੜੇ ਲਗਾਏ ਹਨ। ਇਸ ਤੋਂ ਬਾਅਦ ਦੂਜੇ ਸਥਾਨ 'ਤੇ ਸਮਿਥ (119 ਮੈਚ) ਦਾ ਨੰਬਰ ਆਉਂਦਾ ਹੈ। ਤੀਜੇ ਤੇ ਚੌਥੇ ਸਥਾਨ 'ਤੇ ਵਿਰਾਟ ਤੇ ਸਚਿਨ ਹੈ ਜਿਨ੍ਹਾਂ ਨੇ ਕ੍ਰਮਵਾਰ 127 ਤੇ 130 ਮੈਚਾਂ 'ਚ ਇਹ ਕੰਮ ਕੀਤਾ ਸੀ। ਪੰਜਵੇਂ ਸਥਾਨ 'ਤੇ ਇਸ ਸੂਚੀ 'ਚ ਇਕ ਹੋਰ ਭਾਰਤੀ ਸੁਨੀਲ ਗਾਵਸਕਰ ਹਨ ਜਿਨ੍ਹਾਂ ਨੇ 138 ਮੈਚਾਂ 'ਚ 25 ਸੈਂਕੜੇ ਲਗਾਏ ਸਨ।

PunjabKesari
ਸਭ ਤੋਂ ਘੱਟ ਟੈਸਟ ਮੈਚਾਂ 'ਚ 25 ਸੈਂਕੜੇ ਲਗਾਉਣ ਵਾਲੇ ਖਿਡਾਰੀ
68 ਡਾਨ ਬ੍ਰੈਡਮੈਨ
119 ਸਟੀਮ ਸਮਿਥ
127 ਵਿਰਾਟ ਕੋਹਲੀ
130 ਸਚਿਨ ਤੇਂਦੁਲਕਰ
138 ਸੁਨੀਲ ਗਾਵਸਕਰ
139 ਮੈਥਿਯੂ ਹੇਡਨ
147 ਗੈਰੀ ਸੋਬਰਸ

PunjabKesari
ਇਸ ਤੋਂ ਇਲਾਵਾ ਏਸ਼ੇਜ਼ 'ਚ ਸਭ ਤੋਂ ਜ਼ਿਆਦਾ ਵਾਰ ਸੈਂਕੜੇ ਲਗਾਉਣ ਦੇ ਮਾਮਲੇ 'ਚ ਵੀ ਸਟੀਵ ਸਮਿਥ ਕਮਾਲ ਦਿਖਾਉਂਦੇ ਹੋਏ ਤੀਜੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਨੇ ਏਸ਼ੇਜ਼ 'ਚ 10 ਸੈਂਕੜੇ ਪੂਰੇ ਕਰ ਲਏ ਹਨ। ਏਸ਼ੇਜ਼ 'ਚ ਸਭ ਤੋਂ ਜ਼ਿਆਦਾ ਵਾਰ 100 ਦੌੜਾਂ ਬਣਾਉਣ ਵਾਲੇ ਖਿਡਾਰੀ—
19 ਡਾਨ ਬ੍ਰੈਡਮੈਨ
12 ਜੈਕ ਹਾਬਸ
10 ਸਟੀਵ ਵਾਅ / ਸਟੀਵ ਸਮਿਥ
09 ਵੈਲੀ ਹੈਮੰਡ / ਡੇਵਿਡ ਗੋਵਰ


author

Gurdeep Singh

Content Editor

Related News