ਬੇਨਕ੍ਰਾਫਟ ਦੇ ਡਰਹਮ ਦਾ ਕਪਤਾਨ ਬਣਨ ਦਾ ਸਮਿਥ ਨੇ ਕੀਤਾ ਸਮਰਥਨ
Monday, Apr 08, 2019 - 12:46 AM (IST)

ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ 'ਬਾਲ ਟੈਂਪਰਿੰਗ'ਮਾਮਲੇ ਵਿਚ ਦੋਸ਼ੀ ਰਹੇ ਟੀਮ ਦੇ ਸਾਥੀ ਖਿਡਾਰੀ ਤੇ ਨੌਜਵਾਨ ਬੱਲੇਬਾਜ਼ ਕੈਮਰਨ ਬੇਨਕ੍ਰਾਫਟ ਨੂੰ ਇੰਗਲਿਸ਼ ਕਾਊਂਟੀ ਟੀਮ ਡਰਹਮ ਦਾ ਕਪਤਾਨ ਬਣਾਏ ਜਾਣ ਦਾ ਸਮਰਥਨ ਕੀਤਾ ਹੈ। ਸਮਿਥ ਨੇ ਕਿਹਾ, ''ਬੇਨਕ੍ਰਾਫਟ ਕਪਤਾਨੀ ਲਈ ਚੰਗੀ ਪਸੰਦ ਹੈ ਤੇ ਉਸ ਨੇ ਮਹਾਨ ਚਰਿੱਤਰ ਦਰਸਾਇਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਸਮਾਂ ਉਸ ਦੇ ਲਈ ਮੁਸ਼ਕਿਲ ਸੀ ਪਰ ਉਹ ਚੰਗਾ ਇਨਸਾਨ ਹੈ, ਜਿਹੜਾ ਡਰਹਮ ਟੀਮ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਵੇਗਾ ਤੇ ਟੀਮ ਦੀ ਕਪਤਾਨੀ ਵੀ ਬਾਖੂਬੀ ਸੰਭਾਲੇਗਾ।''