ਸਲੋਵੇਨੀਆ ਦਾ 'ਸਨੋਬੋਰਡਰ' ਬੀਜਿੰਗ 'ਚ ਕੋਵਿਡ-19 ਜਾਂਚ 'ਚ ਪਾਜ਼ੇਟਿਵ
Saturday, Jan 29, 2022 - 10:44 AM (IST)
ਬੀਜਿੰਗ- ਸਲੋਵੇਨੀਆ ਦਾ ਇਕ 'ਸਨੋਬੋਰਡਰ' ਸਰਤਰੁੱਤ ਓਲੰਪਿਕ ਦੇ ਲਈ ਬੀਜਿੰਗ ਪੁੱਜਣ ਦੇ ਬਾਅਦ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਆਇਆ ਹੈ। ਸਲੋਵੇਨੀਆ ਦੀ ਓਲੰਪਿਕ ਕਮੇਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਗਲੇ ਸ਼ੁੱਕਰਵਾਰ ਨੂੰ ਸਰਦਰੁੱਤ ਖੇਡਾਂ ਦੇ ਉਦਘਾਟਨ ਸਮਾਰੋਹ ਲਈ ਜਾਨ ਕੋਸਿਰ ਨੂੰ ਸਲੋਵੇਨੀਆ ਦਾ ਝੰਡਾਬਰਦਾਰ ਚੁਣਿਆ ਗਿਆ ਸੀ, ਉਨ੍ਹਾਂ ਨੂੰ ਕੋਵਿਡ-19 ਜਾਂਚ 'ਚ ਪਾਜ਼ੇਟਿਵ ਪਾਇਆ ਗਿਆ ਸੀ।
ਦੂਜੀ ਜਾਂਚ 'ਚ ਉਨ੍ਹਾਂ ਦੇ ਪਾਜ਼ੇਟਿਵ ਆਉਣ ਦੀ ਪੁਸ਼ਟੀ ਹੋਈ ਤੇ ਹੁਣ ਉਹ ਇਕਾਂਤਵਾਸ' ਚ ਹੈ। ਉਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ। ਸਲੋਵੇਨੀਆਈ ਟੀਮ ਨੇ ਕਿਹਾ- ਓਲੰਪਿਕ ਟੀਮ ਪ੍ਰਬੰਧ ਨੇ ਆਯੋਜਕਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਤੇ ਐਥਲੀਟ ਇਕਾਂਤਵਾਸ 'ਚ ਹੈ। ਕੋਸਿਰ ਸਲੋਵੇਨੀਆ ਦੇ ਸਭ ਤੋਂ ਸਫਲ ਸਰਦਰੁੱਤ ਓਲੰਪੀਅਨ ਹਨ। ਇਸ ਤੋਂ ਇਲਾਵਾ ਸਕੀ ਟੀਮ ਦਾ ਇਕ ਸਟਾਫ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।