ਟੈਨਿਸ ਸਟਾਰ ਸਲੋਏਨ ਨੇ ਫੁੱਟਬਾਲਰ ਅਲਟੀਡੋਰ ਨਾਲ ਕਰਾਇਆ ਵਿਆਹ

Wednesday, Jan 05, 2022 - 12:47 PM (IST)

ਟੈਨਿਸ ਸਟਾਰ ਸਲੋਏਨ ਨੇ ਫੁੱਟਬਾਲਰ ਅਲਟੀਡੋਰ ਨਾਲ ਕਰਾਇਆ ਵਿਆਹ

ਨਿਊਯਾਰਕ (ਭਾਸ਼ਾ) : ਟੈਨਿਸ ਸਟਾਰ ਸਲੋਏਨ ਸਟੀਫਨਜ਼ ਨੇ ਫੁੱਟਬਾਲ ਖਿਡਾਰੀ ਜੋਜੀ ਅਲਟੀਡੋਰ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਇੰਸਟਾਗ੍ਰਾਮ ’ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਵਿਆਹ ਮਿਆਮੀ ਬੀਚ ’ਤੇ ਹੋਇਆ। ਦੋਵਾਂ ਨੇ ਅਪ੍ਰੈਲ 2019 ਵਿਚ ਟਵਿਟਰ ’ਤੇ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ।

PunjabKesari

ਸਟੀਫਨਜ਼ ਨੇ 2017 ਵਿਚ ਅਮਰੀਕੀ ਓਪਨ ਜਿੱਤਿਆ ਅਤੇ 2018 ਫਰੈਂਚ ਓਪਨ ਵਿਚ ਉਪ-ਜੇਤੂ ਰਹੀ ਸੀ। ਉਨ੍ਹਾਂ ਨੇ 2013 ਵਿਚ ਅਸਟ੍ਰੇਲੀਆਈ ਓਪਨ ਸੈਮੀਫਾਈਨਲ ਅਤੇ ਵਿੰਬਲਡਨ ਕੁਆਰਟਰ ਫਾਈਨਲ ਖੇਡਿਆ। ਉਥੇ ਹੀ ਅਲਟੀਡੋਰ 2015 ਤੋਂ ਟੋਰਾਂਟੋ ਐਫ.ਸੀ. ਲਈ ਖੇਡ ਰਹੇ ਹਨ। ਉਹ ਨਿਊਯਾਰਕ ਰੈਡਬੁਲਜ਼, ਸਪੇਨ ਦੀ ਵਿਲਾਰੀਆਲ ਅਤੇ ਸ਼ੇਰੇਜ, ਇੰਗਲੈਂਡ ਦੀ ਹਲ ਅਤੇ ਸੁੰਦਰਲੈਂਡ, ਤੁਰਕੀ ਦੇ ਬਰਸਾਸਪੋਰ ਅਤੇ ਨੀਦਰਲੈਂਡ ਦੇ ਏ.ਜ਼ੈਡ ਅਲਕਮਾਰ ਲਈ ਖੇਡ ਚੁੱਕੇ ਹਨ।


author

cherry

Content Editor

Related News