ਸੁਨੀਲ ਗਾਵਸਕਰ ਨੂੰ ਮੈਡਲ ਨਾਲ ਸਨਮਾਨਿਤ ਕਰੇਗਾ ਐੱਸ.ਜੇ.ਐੱਫ.ਆਈ.

12/15/2021 11:07:55 AM

ਮੁੰਬਈ (ਭਾਸ਼ਾ)- ਸਪੋਰਟਸ ਜਰਨਲਿਸਟਸ ਫੈਡਰੇਸ਼ਨ ਆਫ ਇੰਡੀਆ (ਐੱਸ.ਜੇ.ਐੱਫ.ਆਈ.) ਨੇ ਮੰਗਲਵਾਰ ਨੂੰ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੂੰ ‘ਐੱਸ.ਜੇ.ਐੱਫ.ਆਈ. ਮੈਡਲ’ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਐੱਸ.ਜੇ.ਐੱਫ.ਆਈ. ਨੇ ਇਹ ਫੈਸਲਾ ਗੁਹਾਟੀ ਵਿਚ ਸਾਲਾਨਾ ਆਮ ਮੀਟਿੰਗ (ਏ.ਜੀ.ਐੱਮ.) ਵਿਚ ਲਿਆ। ਇਕ ਪ੍ਰੈਸ ਬਿਆਨ ਅਨੁਸਾਰ ਟੋਕੀਓ ਓਲੰਪਿਕ ਵਿਚ ਭਾਰਤ ਲਈ ਇੱਕਮਾਤਰ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਐੱਸ.ਜੇ.ਐੱਫ.ਆਈ. ਦਾ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਚੁਣਿਆ ਗਿਆ, ਜਦੋਂ ਕਿ ਟੋਕੀਓ ਵਿਚ ਚਾਂਦੀ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਚੁਣਿਆ ਗਿਆ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ: ਭਾਰਤ ਦੀ ਝੋਲੀ ਪਏ 2 ਹੋਰ ਤਮਗੇ

ਪੈਰਾਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸੁਮਿਤ ਅੰਤਿਲ ਅਤੇ ਪ੍ਰਮੋਦ ਭਗਤ ਪੁਰਸ਼ ਵਰਗ ਵਿਚ ਸਾਲ ਦੇ ਸਰਸ੍ਰੇਸ਼ਠ ਪੈਰਾ ਖਿਡਾਰੀ ਦਾ ਪੁਰਸਕਾਰ ਸਾਂਝਾ ਕਰਨਗੇ, ਜਦਕਿ ਨਿਸ਼ਾਨੇਬਾਜ਼ ਅਵਨੀ ਲੇਖਰਾ ਨੂੰ ਸਾਲ ਦੀ ਸਰਸ੍ਰੇਸ਼ਠ ਮਹਿਲਾ ਪੈਰਾ ਖਿਡਾਰੀ ਚੁਣਿਆ ਗਿਆ। ਏ.ਜੀ.ਐੱਮ. ਵਿਚ ਕੇਰਲ ਦੇ ਏ ਵਿਨੋਦ ਨੂੰ ਐੱਸ.ਜੇ.ਐੱਫ.ਆਈ. ਦਾ ਨਵਾਂ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਮੁੰਬਈ ਦੇ ਪ੍ਰਸ਼ਾਂਤ ਕੇਨੀ ਨਵੇਂ ਸਕੱਤਰ ਅਤੇ ਅਸਮ ਦੇ ਵਿਦਯੁਤ ਕਲੀਤਾ ਨੂੰ ਖਜ਼ਾਨਚੀ ਵਜੋਂ ਚੁਣਿਆ ਗਿਆ।

ਇਹ ਵੀ ਪੜ੍ਹੋ : ਅਜੈ ਸਿੰਘ ਨੇ ਰਾਸ਼ਟਰ ਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਭਾਰਤ ਲਈ ਜਿੱਤਿਆ ਤੀਜਾ ਸੋਨ ਤਮਗਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News