ਸਿੰਧੂ ਆਰਕਟਿਕ ਓਪਨ ਦੇ ਅਗਲੇ ਰਾਊਂਡ ’ਚ ਪਹੁੰਚੀ
Thursday, Oct 12, 2023 - 02:27 PM (IST)
ਵਾਂਟਾ– ਭਾਰਤ ਦੀ ਸਟਾਰ ਸ਼ਟਲਰ ਪੀ. ਵੀ. ਸਿੰਧੂ ਆਰਕਟਿਕ ਓਪਨ 2023 ਮਹਿਲਾ ਸਿੰਗਲਜ਼ ਪ੍ਰਤੀਯੋਗਿਤਾ ਦੇ ਪਹਿਲੇ ਦੌਰ ਵਿਚ ਜਾਪਾਨ ਦੀ ਨਾਓਮੀ ਓਕੂਹਾਰਾ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪੁਹੰਚ ਗਈ ਹੈ। ਸਿੰਧੂ ਨੇ ਫਿਨਲੈਂਡ ਦੇ ਵਾਂਟਾ ਵਿਚ ਐਰਨਜੀਆ ਏਰੀਨਾ 2 ਦੇ ਕੋਰਟ ’ਤੇ ਖੇਡੇ ਗਏ ਬੀ. ਡਬਲਯੂ.ਐੱਫ. ਸੁਪਰ 500 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਜਾਪਾਨ ਦੀ ਓਕੂਹਾਰਾ ਨੂੰ 21-13, 21-6 ਨਾਲ ਹਰਾਇਆ।
ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਦੌਰਾਨ ਨਰਿੰਦਰ ਮੋਦੀ ਸਟੇਡੀਅਮ ’ਤੇ ਹਮਲੇ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ
ਸਿੰਧੂ ਆਰਕਟਿਕ ਓਪਨ ਬੈਡਮਿੰਟਨ 2023 ਦੇ ਮਹਿਲਾ ਸਿੰਗਲਜ਼ ਦੇ ਰਾਊਂਡ ਆਫ 32 ਵਿਚ ਪਹੁੰਚ ਗਈ ਹੈ। ਇਸ ਵਿਚਾਲੇ, ਪੁਰਸ਼ ਸਿੰਗਲਜ਼ ਪ੍ਰਤੀਯੋਗਿਤਾ ’ਚ ਭਾਰਤ ਦਾ ਹਰਸ਼ਿਤ ਅਗਰਵਾਲ ਮੁੱਖ ਡਰਾਅ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਿਹਾ। ਹਰਸ਼ਿਤ ਨੂੰ ਕੁਆਲੀਫਾਇੰਗ ਮੁਕਾਬਲੇ ਵਿਚ ਫਿਨਲੈਂਡ ਦੇ ਜੋਆਕਿਮ ਓਲਡਾਫਰ ਵਿਰੁੱਧ 19-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ