ਸਿੰਧੂ ਦੀ ਕਮਾਈ ਜਾਣ ਹੋਵੇਗੀ ਹੈਰਾਨੀ, ਫੋਰਬਸ ਦੀ ਸੂਚੀ ’ਚ ਭਾਰਤੀ ਮਹਿਲਾ ਖਿਡਾਰੀਆਂ ’ਚੋਂ ਸਭ ਤੋਂ ਅੱਗੇ

09/01/2019 12:44:34 PM

ਸਪੋਰਟਸ ਡੈਸਕ : ਭਾਰਤ ਦੀ ਸਟਾਰ ਸ਼ਟਲਰ ਪੀ. ਵੀ. ਸਿੰਧੂ ਹੁਣ ਗੋਲਡਨ ਗਰਲ ਦੇ ਨਾਂ ਨਾਲ ਮਸ਼ਹੂਰ ਹੋ ਗਈ ਹੈ। ਵਰਲਡ ਚੈਂਪੀਅਨਸ਼ਿਪ ਵਿਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਣ ਵਾਲੀ ਸਿੰਧੂ ਨੂੰ ਦੇਸ਼ ਨੇ ਇਹ ਨਾਂ ਦਿੱਤਾ ਹੈ। ਇਤਿਹਾਸ ਰਚਣ ਵਾਲੀ ਸਿੰਧੂ ਇਸ ਸਮੇਂ ਸਭ ਤੋਂ ਵੱਧ ਚਰਚਾ ’ਚ ਹੈ। ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਉਸਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 21-7, 21-7 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ ਸੀ। ਪਹਿਲੀ ਵਾਰ ਕਿਸੇ ਭਾਰਤੀ ਨੇ ਵਰਲਡ ਚੈਂਪੀਅਨਸ਼ਿਪ ਜਿੱਤੀ ਹੈ। ਸਿੰਧੂ ਸਿਰਫ ਖੇਡ ਦੇ ਮੈਦਾਨ ’ਤੇ ਹੀ ਗੋਲਡਨ ਗਰਲ ਨਹÄ ਹੈ ਸਗੋਂ ਕਮਾਈ ਦੇ ਮਾਮਲੇ ਵਿਚ ਵੀ ਉਹ ਭਾਰਤੀ ਮਹਿਲਾ ਖਿਡਾਰੀਆਂ ਵਿਚੋਂ ਸਭ ਤੋਂ ਅੱਗੇ ਹੈ।

PunjabKesari

ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟਾਪ-15 ਮਹਿਲਾ ਖਿਡਾਰੀਆਂ ਵਿਚ ਸਿੰਧੂ ਇਕਲੌਤੀ ਭਾਰਤੀ ਖਿਡਾਰਨ ਹੈ। ਕਮਾਈ ਦੇ ਮਾਮਲੇ ਵਿਚ ਦੁਨੀਆ ਵਿਚ ਉਸਦੀ ਰੈਂਕਿੰਗ 13ਵੇਂ ਸਥਾਨ ’ਤੇ ਹੈ। 50 ਲੱਖ ਅਮਰੀਕੀ ਡਾਲਰ ਨਾਲ ਜ਼ਿਆਦਾ ਕਮਾਉਣ ਵਾਲੀ ਫੋਰਬਸ ਦੀ ਸੂਚੀ ਵਿਚ ਦੁਨੀਆ ਭਰ ਦੀਆਂ ਮਹਿਲਾ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਿੰਧੂ ਨੇ ਬੀਤੇ ਸਾਲ 55 ਲੱਖ ਡਾਲਰ ਅਰਥਾਤ ਕਰੀਬ 39 ਕਰੋੜ ਰੁਪਏ ਵਿਗਿਆਪਨ ਅਤੇ ਟੂਰਨਾਮੈਂਟ ਵਿਚ ਪ੍ਰਾਈਜ਼ ਮਨੀ ਜਿੱਤ ਕੇ ਕਮਾਏ ਸਨ। ਸਿੰਧੂ ਵਿਗਿਆਪਨ ਲਈ ਇਕ ਦਿਨ ਦਾ 1 ਤੋਂ 1.5 ਲੱਖ ਰੁਪਏ ਚਾਰਜ ਕਰਦੀ ਹੈ। ਸਿੰਧੂ ਨੇ 50 ਲੱਖ ਡਾਲਰ ਦੀ ਕਮਾਈ ਸਿਰਫ ਐਡਜ਼ ਦੇ ਜ਼ਰੀਏ ਕੀਤੀ, ਜਦਕਿ 5 ਲੱਖ ਡਾਲਰ ਉਸਨੇ ਪ੍ਰਾਈਜ਼ ਮਨੀ ਦੇ ਤੌਰ ’ਤੇ ਜਿੱਤੇ ਸੀ। ਕੁਲ ਮਿਲਾ ਕੇ ਉਸਦੀ ਕਮਾਈ 55 ਲੱਖ ਡਾਲਰ ਅਰਥਾਤ 39,62,24,400 ਰੁਪਏ ਰਹੀ। ਸਿੰਧੂ ਨੂੰ ਫੋਰਬਸ ਨੇ ਮੋਸਟ ਮਾਰਕਿਟੇਬਲ ਮਹਿਲਾ ਖਿਡਾਰਨ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ।


Related News