ਪੀ.ਵੀ. ਸਿੰਧੂ ਨੇ ਫ੍ਰੈਂਚ ਓਪਨ 'ਚ ਕੀਤੀ ਜੇਤੂ ਸ਼ੁਰੂਆਤ, ਪੁੱਜੀ ਦੂੱਜੇ ਦੌਰ 'ਚ
Wednesday, Oct 23, 2019 - 10:13 AM (IST)

ਸਪੋਰਸਟ ਡੈਸਕ— ਵਰਲਡ ਚੈਂਪੀਅਨ ਪੀ. ਵੀ. ਸਿੰਧੂ ਨੇ ਫਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਸਿੰਧੂ ਨੇ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਕੈਨੇਡਾ ਦੀ ਮਿਸ਼ੇਲ ਲੀ ਨੂੰ ਬੜੀ ਹੀ ਆਸਾਨੀ ਨਾਲ ਹਰਾਇਆ। ਦੁਨੀਆ ਦੀ ਛੇਵੇਂ ਨੰਬਰ ਦੀ ਖਿਡਾਰੀ ਸਿੰਧੂ ਨੇ 43 ਮਿੰਟ ਤੱਕ ਚੱਲੇ ਮੈਚ 'ਚ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਦਿੱਤੀ। ਓਲੰਪਿਕ ਚਾਂਦੀ ਤਮਗਾ ਜੇਤੂ ਦਾ ਕੈਨੇਡਾ ਦੀ ਅੱਠਵੀਂ ਰੈਂਕਿੰਗ ਵਾਲੀ ਵਿਰੋਧੀ ਖਿਲਾਫ 5-2 ਦਾ ਰਿਕਾਰਡ ਰਿਹਾ ਹੈ। ਸਿੰਧੂ ਨੇ ਲਿ ਨੂੰ ਆਸਟਰੇਲਿਆ 'ਚ 2018 ਰਾਸ਼ਟਰਮੰਡਲ ਖੇਡਾਂ 'ਚ ਹਰਾਇਆ ਸੀ। ਹੁਣ ਉਨ੍ਹਾਂ ਦਾ ਸਾਮਣਾ ਸਿੰਗਾਪੁਰ ਦੀ ਯਿਓ ਜਿਆ ਮਿਨ ਨਾਲ ਹੋਵੇਗਾ। ਸਿੰਗਾਪੁਰ ਦੀ ਇਸ ਖਿਡਾਰਣ ਨੇ ਮਲੇਸ਼ੀਆਂ ਦੀ ਸੋਨੀਆ ਚੇਹ ਨੂੰ 21-15-21-16 ਨਾਲ ਹਰਾਇਆ ਸੀ।
#FrenchOpenSuper750
— Doordarshan Sports (@ddsportschannel) October 22, 2019
#PVSindhu begins with easy win over Michelle Li in the women’s singles first round.
Score 🏸 21-15 21-13 in a match that last 44 minutes. pic.twitter.com/cmhwSGDH0B
ਉਥੇ ਹੀ ਦੂਜੇ ਪਾਸੇ ਪੁਰਸ਼ ਵਰਗ 'ਚ ਭਾਰਤੀ ਸ਼ਟਲਰ ਸ਼ੁਭੰਕਰ ਡੇ ਨੇ ਇੰਡੋਨੇਸ਼ੀਆ ਦੇ ਟਾਮੀ ਸੁਗਿਆਰਤੋ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਪੁਰਸ਼ ਸਿੰਗਲ ਵਰਗ ਦੇ ਦੂਜੇ ਦੌਰ 'ਚ ਦਾਖਲ ਕੀਤਾ। ਵਰਲਡ 'ਚ 42ਵੇਂ ਨੰਬਰ ਦੇ ਭਾਰਤੀ ਨੇ ਇਸ ਬੀ. ਡਬਲਿਊ. ਐੱਫ ਸੁਪਰ 750 ਟੂਰਨਾਮੈਂਟ 'ਚ ਵਰਲਡ 'ਚ 17ਵੇਂ ਨੰਬਰ ਦੇ ਆਪਣੇ ਵਿਰੋਧੀ ਨੂੰ ਇਕ ਘੰਟੇ 18 ਮਿੰਟ ਤਕ ਚੱਲੇ ਪਹਿਲੇ ਦੌਰ ਦੇ ਮੈਚ 'ਚ 15-21, 21-14, 21-17 ਨਾਲ ਹਰਾਇਆ। ਸ਼ੁਭੰਕਰ ਦੀ ਇਹ ਇਸ ਸਾਲ ਵਰਲਡ ਦੇ ਸਾਬਕਾ ਨੰਬਰ ਤਿੰਨ ਸੁਗਿਆਰਤੋ 'ਤੇ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਰਚ 'ਚ ਇੰਡੀਆ ਓਪਨ 'ਚ ਵੀ ਉਨ੍ਹਾਂ ਨੂੰ ਹਰਾਇਆ ਸੀ। ਸੁਗਿਆਰਤੋ ਹਾਲਾਂਕਿ ਪਿਛਲੇ ਸਾਲ ਨਿਊਜ਼ੀਲੈਂਡ ਓਪਨ 'ਚ ਭਾਰਤੀ ਖਿਡਾਰੀ ਨੂੰ ਹਰਾਉਣ 'ਚ ਸਫਲ ਰਿਹਾ ਸੀ। ਦੂਜੇ ਦੌਰ 'ਚ ਸ਼ੁੰਭਕਰ ਦਾ ਸਾਹਮਣਾ ਇੰਡੋਨੇਸ਼ੀਆ ਦੇ ਹੀ ਸ਼ੇਸ਼ਰ ਹਿਰੇਨ ਹੁਸਤਾਵਿਓ ਨਾਲ ਹੋਵੇਗਾ।