ਸਿਮਰਨਜੀਤ ਅਤੇ ਦਿਨੇਸ਼ ਡਾਗਰ ਪ੍ਰੈਸੀਡੈਂਟ ਕੱਪ ਮੁੱਕੇਬਾਜ਼ੀ ਦੇ ਸੈਮੀਫਾਈਨਲ ''ਚ

Friday, Jul 26, 2019 - 09:59 AM (IST)

ਸਿਮਰਨਜੀਤ ਅਤੇ ਦਿਨੇਸ਼ ਡਾਗਰ ਪ੍ਰੈਸੀਡੈਂਟ ਕੱਪ ਮੁੱਕੇਬਾਜ਼ੀ ਦੇ ਸੈਮੀਫਾਈਨਲ ''ਚ

ਨਵੀਂ ਦਿੱਲੀ— ਵਰਲਡ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਿਮਰਨਜੀਤ ਕੌਰ (ਮਹਿਲਾਵਾਂ ਦੇ 60 ਕਿਲੋਗ੍ਰਾਮ) ਅਤੇ ਦਿਨੇਸ਼ ਡਾਗਰ (ਪੁਰਸ਼ਾਂ ਦੇ 69 ਕਿਲੋਗ੍ਰਾਮ) ਨੇ ਵੀਰਵਾਰ ਨੂੰ ਇੰਡੋਨੇਸ਼ੀਆ ਦੇ ਲਾਬੁਆਨ ਬਾਜੋ 'ਚ ਚਲ ਰਹੀ 23ਵੇਂ ਪ੍ਰੈਸੀਡੈਂਟ ਕੱਪ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਨ੍ਹਾਂ ਦੋਹਾਂ ਦੇ ਇਲਾਵਾ ਪੁਰਸ਼ ਵਰਗ 'ਚ ਅੰਕੁਸ਼ ਦਾਹੀਆ (64 ਕਿਲੋਗ੍ਰਾਮ) ਅਤੇ ਅੰਨਤ ਪ੍ਰਹਲਾਦ ਚੋਪਾੜੇ (52 ਕਿਲੋਗ੍ਰਾਮ) ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਕੇ ਤਮਗਾ ਪੱਕਾ ਕੀਤਾ। 
PunjabKesari
ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਿਮਰਨਜੀਤ ਨੇ ਸੈਮੀਫਾਈਨਲ 'ਚ ਇਟਲੀ ਦੀ ਫ੍ਰਾਂਸੇਸਕਾ ਨੂੰ 5-0 ਨੂੰ ਹਰਾਇਆ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਇੰਡੋਨੇਸ਼ੀਆ ਦੀ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਹਸਨਾਹ ਹੁਸਵਾਤੁਨ ਨਾਲ ਹੋਵੇਗਾ। ਪਿਛਲੇ ਸਾਲ ਇੰਡੀਆ ਓਪਨ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਡਾਗਰ ਨੇ ਇੰਡੋਨੇਸ਼ੀਆ ਨੇ ਨੌਮੇਓ ਡੇਫ੍ਰੀ ਨੂੰ 5-0 ਨਾਲ ਹਰਾਇਆ। ਉਨ੍ਹਾਂ ਨੂੰ ਖਿਤਾਬ ਜਿੱਤਣ ਲਈ ਇੰਡੋਨੇਸ਼ੀਆ ਦੇ ਹੀ ਸਮਾਦਾ ਸਾਪੁਤਰਾ ਨਾਲ ਭਿੜਨਾ ਹੋਵੇਗਾ। ਚੋਪਾੜੇ ਨੇ ਇੰਡੋਨੇਸ਼ੀਆ ਦੇ ਫਾਹਮੀ ਮੁਹੰਮਦ ਨੂੰ ਹਰਾ ਕੇ 52 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਸ਼੍ਰੀਲੰਕਾ ਦੇ ਧਰਮਸੇਨਾ ਪੀਆਲ ਨਾਲ ਹੋਵੇਗਾ।


author

Tarsem Singh

Content Editor

Related News