ਮੇਹੁਲੀ ਨੇ 10 ਮੀਟਰ ਏਅਰ ਰਾਈਫਲ 'ਚ ਸਿਲਵਰ ,ਅਪੂਰਵੀ ਨੇ ਚਾਂਦੀ ਦਾ ਤਮਗਾ ਜਿੱਤਿਆ

04/09/2018 11:32:59 AM

ਗੋਲਡ ਕੋਸਟ—  ਰਾਸ਼ਟਰਮੰਡਲ ਖੇਡਾਂ 'ਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਨੌਜਵਾਨ ਮੇਹੁਲੀ ਘੋਸ਼ ਨੇ 10-9 ਦੇ ਆਖਰੀ ਸ਼ਾਟ ਦੇ ਬਾਅਦ ਮੁਕਾਬਲੇ ਨੂੰ ਸ਼ੂਟਆਊਟ ਤੱਕ ਲੈ ਜਾਣ ਦੇ ਬਾਵਜੂਦ ਸਿਲਵਰ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਆਪੂਰਵੀ ਚੰਦੇਲੀ ਨੂੰ ਚਾਂਦੀ ਦਾ ਤਮਗਾ ਮਿਲਿਆ। 17 ਸਾਲ ਦੀ ਘੋਸ਼ ਨੇ 10-9 ਦਾ ਸਕੋਰ ਬਣਾ ਕੇ ਮੁਕਾਬਲੇ ਨੂੰ ਸ਼ੂਟਆਊਟ ਤੱਕ ਖਿੱਚਿਆ ਪਰ ਸਿੰਗਪੁਰ ਦੀ ਮਾਰਟਨਾ ਲਿੰਡਸੇ ਵੈਲਾਸੋ ਨੇ 247-2 ਦੇ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ।

ਘੋਸ਼ ਦਾ ਸਕੋਰ ਵੀ 247-2 ਸੀ ਪਰ ਸ਼ੂਟਆਊਟ 'ਚ ਉਹ 9-9 ਹੀ ਸਕੋਰ ਕਰ ਸਕੀ। ਜਦਕਿ ਵੈਲਾਸੋ ਨੇ 10-3 ਸਕੋਰ ਬਣਾਏ। ਗਤ ਚੈਪੀਅਨ ਚੰਦੇਲੀ 225-3 ਦੇ ਸਕੋਰ ਨਾਲ ਤੀਸਰੇ ਸਥਾਨ 'ਤੇ ਰਹੀ। ਚੰਦੇਲਾ ਨੇ ਰਾਸ਼ਟਰਮੰਡਲ ਖੇਡਾਂ 'ਚ ਆਪਣਾ ਹੀ 423-2 ਦਾ ਕਵਾਲੀਫਾਈਡ ਰਿਕਾਰਡ ਤੋੜਿਆਂ ਜੋ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਬਣਾਇਆ ਸੀ। ਚੰਦੇਲਾ ਨੇ ਕਵਾਲੀਫਾਇੰਗ 'ਚ 105-7,105-2,106-1 ਅਤੇ 106-2 ਸਕੋਰ ਕੀਤੇ। ਉੱਥੇ ਘੋਸ਼ ਨੇ 413-7 ( 104-3,103-7, 102-2,103-5) ਸਕਰੋ ਬਣਾਏ।

ਮੈਕਸੀਕੋ 'ਚ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਤਾਂਬੇ ਤਮਗਾ ਜਿੱਤਣ ਵਾਲੀ ਘੋਸ਼ ਨੇ ਫਾਈਨਲ 'ਚ ਬਿਹਤਰ ਪ੍ਰਦਰਸ਼ਨ ਕਰਕੇ ਆਪਣੀ ਅਨੁਭਵੀ ਸਾਥੀਆਂ  ਨੂੰ ਪਿੱਛੇ ਛੱਡਿਆ। ਓਲਪਿੰਕ ਜੈਦੀਪ ਕਰਮਾਕਰ ਤੋਂ ਟ੍ਰੈਨਿੰਗ ਲੈ ਰਹੀ ਘੋਸ਼ ਆਖਿਰ 'ਚ ਸਿਰਫ 4 ਅੰਕ ਨਾਲ ਸੋਨ ਤਮਗੇ ਤੋਂ ਖੁੰਝ ਗਈ।


Related News