ਭਾਰਤ ਦੇ ਸੌਂਦਰਯ ਨੇ ਜਿੱਤਿਆ ਵਿਸ਼ਵ ਬਲਾਈਂਡ ਜੂਨੀਅਰ ਸ਼ਤਰੰਜ ''ਚ ਚਾਂਦੀ ਤਮਗਾ

Friday, Aug 24, 2018 - 10:32 PM (IST)

ਭਾਰਤ ਦੇ ਸੌਂਦਰਯ ਨੇ ਜਿੱਤਿਆ ਵਿਸ਼ਵ ਬਲਾਈਂਡ ਜੂਨੀਅਰ ਸ਼ਤਰੰਜ ''ਚ ਚਾਂਦੀ ਤਮਗਾ

ਸੋਲੇਕ ਦ੍ਰੋਜ— ਵਿਸ਼ਵ ਬਲਾਈਂਡ ਜੂਨੀਅਰ ਸ਼ਤਰੰਜ ਪ੍ਰਤੀਯੋਗਿਤਾ 'ਚ ਭਾਰਤ ਦੇ ਸੌਂਦਰਯ ਕੁਮਾਰ ਪ੍ਰਧਾਨ ਨੇ ਆਖਰੀ 3 ਰਾਊਂਡਜ਼ 'ਚ ਜਿੱਤ ਦੀ ਹੈਟ੍ਰਿਕ ਲਾਉਂਦਿਆਂ ਚਾਂਦੀ ਤਮਗਾ ਆਪਣੇ ਨਾਂ ਕਰ ਲਿਆ। ਵਿਸ਼ਵ ਜੂਨੀਅਰ ਬਲਾਈਂਡ ਸ਼ਤਰੰਜ ਦੇ ਇਤਿਹਾਸ 'ਚ ਇਹ ਕਿਸੇ ਵੀ ਭਾਰਤੀ ਖਿਡਾਰੀ ਦਾ ਹੁਣ ਤਕ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਹੈ।
ਸੌਂਦਰਯ ਨੇ 9 ਮੈਚਾਂ 'ਚੋਂ 6 ਜਿੱਤਾਂ ਤੇ 2 ਡਰਾਅ ਦੀ ਮਦਦ ਨਾਲ 7 ਅੰਕ ਹਾਸਲ ਕਰਦਿਆਂ ਆਪਣੇ ਇਸ ਚਾਂਦੀ ਤਮਗੇ ਦਾ ਸਫਰ ਤਹਿ ਕੀਤਾ। 5ਵੇਂ ਰਾਊਂਡ ਵਿਚ ਟਾਪ ਸੀਡ ਪੋਲੈਂਡ ਦੇ ਐਡਮ ਨਾਲ ਡਰਾਅ ਤੇ 7ਵੇਂ ਰਾਊਂਡ ਵਿਚ ਦੂਜੀ ਸੀਡ ਗ੍ਰੀਸ ਦੇ ਮਿਰਕੋ 'ਤੇ ਜਿੱਤ ਸੌਂਦਰਯ ਲਈ ਬੇਹੱਦ ਖਾਸ ਰਹੀ, ਹਾਲਾਂਕਿ ਉਸ ਨੂੰ ਪ੍ਰਤੀਯੋਗਿਤਾ ਦੀ ਇਕਲੌਤੀ ਹਾਰ ਹਮਵਤਨ ਖਿਡਾਰੀ ਆਰੀਅਨ ਜੋਸ਼ੀ ਤੋਂ ਮਿਲੀ, ਜਿਹੜਾ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ 5.5 ਅੰਕਾਂ ਨਾਲ ਛੇਵੇਂ ਸਥਾਨ 'ਤੇ ਰਿਹਾ।


Related News