ਸਿੱਖ ਬਾਡੀ ਬਿਲਡਰ ਸਨਮੀਤ ਸਿੰਘ ਨੇ ਰਚਿਆ ਇਤਿਹਾਸ, ਲੈਣਗੇ ਮਿਸਟਰ ਓਲੰਪੀਆ ''ਚ ਹਿੱਸਾ
Sunday, Oct 12, 2025 - 04:03 PM (IST)

ਸਪੋਰਟਸ ਡੈਸਕ- ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਸਨਮੀਤ ਸਿੰਘ ਗਿੱਲ ਦੁਨੀਆ ਦੇ ਸਭ ਤੋਂ ਵੱਡੇ ਬਾਡੀ ਬਿਲਡਿੰਗ ਮੁਕਾਬਲੇ ਮਿਸਟਰ ਓਲੰਪੀਆ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਸਿੱਖ ਬਣਨਗੇ। ਉਹ ਇਹ ਇਤਿਹਾਸਕ ਉਪਲੱਬਧੀ ਹਾਸਲ ਕਰਨ ਵਾਲੇ ਪਹਿਲੇ ਸਿੱਖ ਬਾਡੀ ਬਿਲਡਰ ਹਨ।
ਇਸ ਤੋਂ ਪਹਿਲਾਂ ਜੂਨ 2025 ਵਿੱਚ, ਉਸਨੇ ਸ਼ੇਰੂ ਕਲਾਸਿਕ ਭਾਰਤ ਪ੍ਰੋ ਸ਼ੋਅ ਵਿੱਚ ਕਲਾਸਿਕ ਫਿਜ਼ਿਕ ਡਿਵੀਜ਼ਨ ਜਿੱਤ ਕੇ ਆਪਣੀ ਯੋਗਤਾ ਨੂੰ ਸਾਬਤ ਕੀਤਾ ਤੇ IFBB ਪ੍ਰੋ ਕਾਰਡ ਵੀ ਹਾਸਲ ਕੀਤਾ।
ਸਨਮੀਤ ਦੀ ਇਹ ਪ੍ਰਾਪਤੀ ਕਰੋੜਾਂ ਨੌਜਵਾਨਾਂ ਨੂੰ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਇਸ ਉਪਲੱਬਧੀ ਨਾਲ ਇਸ ਸਟਾਰ ਨੇ ਸਾਬਤ ਕੀਤਾ ਹੈ ਕਿ ਦ੍ਰਿੜ ਇੱਛਾ ਸ਼ਕਤੀ ਤੇ ਸਖਤ ਮਿਹਨਤ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ।