ਸੁਮਿਤ ਅੰਤੀਲ ਨੇ ਰਚਿਆ ਇਤਿਹਾਸ, ਲਗਾਤਾਰ ਤੀਜਾ ਗੋਲਡ ਜਿੱਤ ਬਣਾਇਆ ਰਿਕਾਰਡ
Wednesday, Oct 01, 2025 - 03:12 AM (IST)

ਸਪੋਰਟਸ ਡੈਸਕ - ਭਾਰਤ ਦੇ ਸੁਮਿਤ ਅੰਤੀਲ ਨੇ ਵਿਸ਼ਵ ਪੈਰਾ ਐਥਲੈਟਿਕਸ ਚੈਂਪਿਅਨਸ਼ਿਪ ਵਿੱਚ ਇਕ ਹੋਰ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਸੁਮਿਤ ਨੇ 71.37 ਮੀਟਰ ਦਾ ਭਾਲਾ ਸੁੱਟ ਕੇ ਲਗਾਤਾਰ ਆਪਣਾ ਤੀਜਾ ਗੋਲਡ ਮੈਡਲ ਜਿੱਤਿਆ ਹੈ। ਇਸ ਨਾਲ ਉਹ ਚੈਂਪਿਅਨਸ਼ਿਪ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਭਾਰਤੀ ਖਿਡਾਰੀ ਬਣ ਗਏ ਹਨ। ਇਸ ਖਾਸ ਪਲ ਨੂੰ ਦੇਖਣ ਲਈ ਓਲੰਪਿਕ ਚੈਂਪਿਅਨ ਨੀਰਜ ਚੋਪੜਾ ਵੀ ਮੌਜੂਦ ਸਨ। 27 ਸਾਲ ਦੇ ਸੁਮਿਤ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ ਸਭ ਤੋਂ ਵਧੀਆ ਥ੍ਰੋ ਕੀਤਾ।
ਸੁਮਿਤ ਦਾ ਆਪਣਾ ਹੀ ਬਣਾਇਆ 70.83 ਮੀਟਰ ਦਾ ਪੁਰਾਣਾ ਰਿਕਾਰਡ ਟੁੱਟ ਗਿਆ, ਹਾਲਾਂਕਿ ਉਹ ਆਪਣੇ ਵਿਸ਼ਵ ਰਿਕਾਰਡ 73.29 ਮੀਟਰ ਤੋਂ ਕੁਝ ਦੂਰ ਰਹੇ। ਕਿਸੇ ਹੋਰ ਭਾਰਤੀ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਿੰਨ ਸੋਨ ਤਗਮੇ ਨਹੀਂ ਜਿੱਤੇ ਹਨ। ਸੁਮਿਤ ਨੇ ਕਿਹਾ ਕਿ ਉਹ ਆਪਣਾ ਵਿਸ਼ਵ ਰਿਕਾਰਡ ਤੋੜਨਾ ਚਾਹੁੰਦਾ ਸੀ ਪਰ ਉਸਦੇ ਮੋਢੇ ਵਿੱਚ ਇੱਕ ਦਰਦ ਮਹਿਸੂਸ ਹੋਇਆ।
ਸੰਦੀਪ ਸਰਗਰ ਨੇ ਵੀ ਜਿੱਤਿਆ ਸੋਨਾ
ਭਾਰਤ ਦੇ ਸੰਦੀਪ ਸਰਗਰ ਨੇ ਪੁਰਸ਼ਾਂ ਦੀ F44 ਜੈਵਲਿਨ ਮੁਕਾਬਲੇ ਵਿੱਚ 62.82 ਮੀਟਰ ਦਾ ਭਾਲਾ ਸੁੱਟ ਕੇ ਸੋਨਾ ਜਿੱਤਿਆ। ਇਸ ਮੁਕਾਬਲੇ ਵਿੱਚ ਉਹਨਾਂ ਨੇ ਚਾਂਦੀ ਤਮਗਾ (62.67 ਮੀਟਰ) ਵੀ ਹਾਸਲ ਕੀਤਾ।