ਸ਼ਿਆਮ ਲਾਲ ਕਾਲਜ ਨੇ ਜਿੱਤਿਆ ਹਾਕੀ ਖਿਤਾਬ

03/01/2018 9:58:14 AM

ਨਵੀਂ ਦਿੱਲੀ, (ਵਾਰਤਾ)— ਸਾਬਕਾ ਚੈਂਪੀਅਨ ਸ਼ਿਆਮ ਲਾਲ ਕਾਲਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੂੰ ਬੁੱਧਵਾਰ ਨੂੰ 2-1 ਨਾਲ ਹਰਾ ਕੇ ਸਤਵੇਂ ਪਦਮਸ਼੍ਰੀ ਸ਼ਿਆਮ ਲਾਲ ਮੈਮੋਰੀਅਲ ਸੱਦਾ ਟੂਰਨਾਮੈਂਟ 'ਚ ਪੁਰਸ਼ ਵਰਗ ਦਾ ਖਿਤਾਬ ਜਿੱਤ ਲਿਆ। ਹਾਕੀ ਦੇ ਦ੍ਰੋਣਾਚਾਰਿਆ ਐਵਾਰਡੀ ਕੋਚ ਡਾ. ਏ.ਕੇ. ਬਾਂਸਲ ਅਤੇ ਐੱਨ.ਐੱਸ. ਸੈਨੀ ਅਤੇ ਸ਼ਿਆਮ ਲਾਲ ਕਾਲਜ ਦੇ ਪ੍ਰਿੰਸੀਪਲ ਰਬੀ ਨਾਰਾਇਣ ਕਰ ਨੇ ਜੇਤੂ ਟੀਮ ਨੂੰ ਜੇਤੂ ਟਰਾਫੀ ਦਿੱਤੀ।

ਫਾਈਨਲ ਮੁਕਾਬਲੇ 'ਚ ਵਿਪਿਨ ਨੇ 30ਵੇਂ ਮਿੰਟ 'ਚ ਗੋਲ ਕਰਕੇ ਖਾਲਸਾ ਕਾਲਜ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ 46ਵੇਂ ਮਿੰਟ ਚ ਅੰਪਾਇਰ ਅਮਿਤ ਸੈਨੀ ਨੇ ਸ਼ਿਆਮ ਲਾਲ ਕਾਲਜ ਦੇ ਪੱਖ 'ਚ ਪੈਨਲਟੀ ਸਟ੍ਰੋਕ ਦਿੱਤਾ ਅਤੇ ਜੀਤੇਸ਼ ਸਿੰਘ ਨੇ ਸਟ੍ਰੋਕ ਨੂੰ ਗੋਲ 'ਚ ਪਾ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਜਿੱਤ ਦੇ ਲਈ ਦੋਹਾਂ ਟੀਮਾਂ ਨੇ ਇਕ-ਦੂਜੇ 'ਤੇ ਕਾਫੀ ਹਮਲੇ ਬੋਲੇ। 68ਵੇਂ ਮਿੰਟ 'ਚ ਪ੍ਰਵੀਨ ਕੁਮਾਰ ਨੇ ਗੋਲ ਕਰਕੇ ਸ਼ਿਆਮ ਲਾਲ ਕਾਲਜ ਨੂੰ ਮੈਚ ਅਤੇ ਟੂਰਨਾਮੈਂਟ ਦਾ ਜੇਤੂ ਬਣਾ ਦਿੱਤਾ।


Related News