ਸਾਤਵਿਕ ਤੇ ਚਿਰਾਗ ਨੇ ਥਾਈਲੈਂਡ ਓਪਨ ਖਿਤਾਬ ਜਿੱਤਿਆ

05/19/2024 8:47:06 PM

ਬੈਂਕਾਕ– ਭਾਰਤ ਦੀ ਸਟਾਰ ਜੋੜੀ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਪੁਖਤਾ ਕਰਦੇ ਹੋਏ ਚੀਨ ਦੇ ਲਿਊ ਯਿ ਤੇ ਚੇਨ ਬੋ ਯਾਂਗ ਨੂੰ ਹਰਾ ਕੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਪੁਰਸ਼ ਡਬਲਜ਼ ਖਿਤਾਬ ਜਿੱਤ ਲਿਆ। ਪੈਰਿਸ ਓਲੰਪਿਕ ਦੀਆਂ ਤਿਆਰੀਆਂ ਪੁਖਤਾ ਕਰਦੇ ਹੋਏ ਦੁਨੀਆ ਦੀ ਤੀਜੇ ਨੰਬਰ ਦੀ ਜੋੜੀ ਨੇ 29ਵੀਂ ਰੈਂਕਿੰਗ ਵਾਲੀ ਵਿਰੋਧੀ ਟੀਮ ’ਤੇ 21-15, 21-15 ਨਾਲ ਜਿੱਤ ਦਰਜ ਕੀਤੀ। ਏਸ਼ੀਆਈ ਖੇਡਾਂ ਦੀ ਚੈਂਪੀਅਨ ਜੋੜੀ ਦਾ ਇਹ ਸੈਸ਼ਨ ਦਾ ਦੂਜਾ ਤੇ ਕਰੀਅਰ ਦਾ 9ਵਾਂ ਬੀ. ਡਬਲਯੂ. ਐੱਫ. ਵਿਸ਼ਵ ਟੂਰ ਖਿਤਾਬ ਹੈ। ਭਾਰਤੀ ਜੋੜੀ ਨੇ ਮਾਰਚ ਵਿਚ ਫ੍ਰੈਂਚ ਓਪਨ ਸੁਪਰ 750 ਖਿਤਾਬ ਜਿੱਤਿਆ ਸੀ। ਦੋਵੇਂ ਮਲੇਸ਼ੀਆ ਸੁਪਰ 1000 ਤੇ ਇੰਡੀਆ ਸੁਪਰ 750 ਵਿਚ ਉਪ ਜੇਤੂ ਰਹੇ ਸਨ। ਚਿਰਾਗ ਨੇ ਜਿੱਤ ਤੋਂ ਬਾਅਦ ਕਿਹਾ,‘‘ਬੈਂਕਾਕ ਸਾਡੇ ਲਈ ਖਾਸ ਹੈ। ਅਸੀਂ 2019 ਵਿਚ ਇੱਥੇ ਪਹਿਲੀ ਵਾਰ ਸੁਪਰ ਸੀਰੀਜ਼ ਤੇ ਫਿਰ ਥਾਮਸ ਕੱਪ ਜਿੱਤਿਆ ਸੀ।’’
ਸਾਤਵਿਕ ਤੇ ਚਿਰਾਗ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਦੂਜੇ ਦੌਰ ਵਿਚ ਹਾਰ ਗਏ ਸਨ। ਇਸ ਤੋਂ ਬਾਅਦ ਸਾਤਵਿਕ ਦੀ ਸੱਟ ਕਾਰਨ ਏਸ਼ੀਆਈ ਚੈਂਪੀਅਨਸ਼ਿਪ ਨਹੀਂ ਖੇਡ ਸਕੇ। ਥਾਮਸ ਕੱਪ ਵਿਚ ਵੀ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਉਹ ਇਕ ਵੀ ਸੈੱਟ ਗੁਆਏ ਬਿਨਾਂ ਥਾਈਲੈਂਡ ਓਪਨ ਦੇ ਫਾਈਨਲ ਵਿਚ ਪਹੁੰਚੇ ਸਨ। ਲਿਊ ਤੇ ਚੇਨ ਨੇ ਵੀ ਫਾਈਨਲ ਤਕ ਦੇ ਸਫਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਭਾਰਤੀ ਜੋੜੀ ਨੇ ਸ਼ਾਨਦਾਰ ਫਾਰਮ ਦਾ ਉਸਦੇ ਕੋਲ ਕੋਈ ਜਵਾਬ ਨਹੀਂ ਸੀ। ਸਾਤਵਿਕ ਤੇ ਚਿਰਾਗ ਨੇ ਜਲਦ ਹੀ 5-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਚੇਨ ਤੇ ਲਿਊ ਨੇ ਲਗਾਤਾਰ 4 ਅੰਕ ਲੈ ਕੇ ਵਾਪਸੀ ਕੀਤੀ। ਜਦੋਂ ਸਕੋਰ 7-7 ਸੀ ਤਦ ਚੀਨੀ ਜੋੜੀ ਨੇ 39 ਸ਼ਾਟਾਂ ਦੀ ਰੈਲੀ ਲਗਾਈ ਤੇ 10-7 ਨਾਲ ਬੜ੍ਹਤ ਬਣਾ ਲਈ। ਉਨ੍ਹਾਂ ਨੇ ਕੁਝ ਲੰਬੀਆਂ ਰੈਲੀਆਂ ਲਗਾਈਆਂ ਪਰ ਚਿਰਾਗ ਨੇ ਤੂਫਾਨੀ ਰਿਟਰਨ ਦੇ ਰਾਹੀਂ ਸਕੋਰ 10-10 ਕਰ ਲਿਆ। ਬ੍ਰੇਕ ਤੋਂ ਬਾਅਦ ਸਾਤਵਿਕ ਤੇ ਚਿਰਾਗ ਨੇ 14-11 ਦੀ ਬੜ੍ਹਤ ਬਣਾਈ। ਇਹ ਬੜ੍ਹਤ ਜਲਦ ਹੀ 16-12 ਦੀ ਹੋ ਗਈ। ਚੀਨੀ ਜੋੜੀ ਨੇ ਤਿੰਨ ਅੰਕ ਬਣਾਏ ਪਰ ਇਸ ਤੋਂ ਬਾਅਦ ਭਾਰਤੀ ਜੋੜੀ ਨੇ ਲਗਾਤਾਰ 5 ਅੰਕ ਲੈ ਕੇ ਸੈੱਟ ਜਿੱਤ ਲਿਆ
ਦੂਜੇ ਸੈੱਟ ਵਿਚ ਭਾਰਤੀ ਜੋੜੀ ਨੇ 8-3 ਦੇ ਨਾਲ ਸ਼ੁਰੂਆਤ ਕੀਤੀ ਤੇ ਬ੍ਰੇਕ ਤਕ 5 ਅੰਕਾਂ ਦੀ ਬੜ੍ਹਤ ਬਰਕਰਾਰ ਰੱਖੀ। ਚੇਨ ਤੇ ਲਿਓ ਨੇ ਤਿੰਨ ਅੰਕ ਲਗਾਤਾਰ ਬਣਾਏ ਪਰ ਸਾਤਵਿਕ ਨੇ ਉਸਦੀ ਲੈਅ ਤੋੜੀ। ਜਦੋਂ ਸਕੋਰ 15-11 ਸੀ ਤਦ ਸਾਤਵਿਕ ਨੂੰ ਖੇਡ ਵਿਚ ਦੇਰੀ ਕਰਨ ਲਈ ਚੇਤਵਾਨੀ ਮਿਲੀ ਤੇ ਚਿਰਾਗ ਨੇ ਦੋ ਅੰਕ ਗੁਆਏ, ਜਿਸ ਨਾਲ ਚੀਨੀ ਜੋੜੀ ਨੇ 15-14 ਦੀ ਬੜ੍ਹਤ ਬਣਾ ਲਈ। ਭਾਰਤੀ ਜੋੜੀ ਨੇ ਹਾਲਾਂਕਿ ਇਸ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਸ ਨੇ ਫਿਰ ਕੋਈ ਮੌਕਾ ਨਹੀਂ ਦਿੱਤਾ। 


Aarti dhillon

Content Editor

Related News