ਸੌਰਭ ਵਿਅਤਨਾਮ ਓਪਨ ਦੇ ਸੈਮੀਫਾਈਨਲ ''ਚ ਪੁੱਜੇ

Saturday, Sep 14, 2019 - 11:26 AM (IST)

ਸੌਰਭ ਵਿਅਤਨਾਮ ਓਪਨ ਦੇ ਸੈਮੀਫਾਈਨਲ ''ਚ ਪੁੱਜੇ

ਸਪੋਰਸਟ ਡੈਸਕ— ਭਾਰਤੀ ਸ਼ਟਲਰ ਸੌਰਭ ਵਰਮਾ ਸ਼ੁੱਕਰਵਾਰ ਨੂੰ ਵਿਅਤਨਾਮ ਓਪਨ ਬੀ. ਡਬਲੀਊ. ਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਪਹੁੰਚ ਗਏ। ਦੂਜੇ ਦਰਜੇ ਦੇ ਸੌਰਭ ਨੇ ਮਕਾਮੀ ਖਿਡਾਰੀ ਟਿਏਨ ਮਿੰਹ ਐਨਗੁਏਨ ਨੂੰ ਸਿੱਧੇ ਸੈਟਾਂ 'ਚ ਹਰਾਇਆ। ਭਾਰਤੀ ਖਿਡਾਰੀ ਨੇ 43 ਮਿੰਟ ਤੱਕ ਮੁਕਾਬਲੇ ਨੂੰ 21-13,21-18 ਨਾਲ ਜਿੱਤਿਆ। ਰਾਸ਼ਟਰੀ ਚੈਂਪੀਅਨ ਦਾ ਫਾਈਨਲ 'ਚ ਜਾਪਾਨ  ਦੇ ਮਿਨੋਰੂ ਕੋਗਾ ਜਾਂ ਥਾਈਲੈਂਡ ਦੇ ਛੇਵਾਂ ਦਰਜਾ ਪ੍ਰਾਪਤ ਤਾਨੋਨਗਸਾਕ ਸੇਂਸੋਬੋਂਸੁਕ ਨਾਲ ਹੋਵੇਗਾ।PunjabKesari
ਸੌਰਭ ਪਹਿਲੀ ਗੇਮ ਦੀ ਸ਼ੁਰੂਆਤ ਤੋਂ ਹੀ ਵਿਰੋਧੀ 'ਤੇ ਹਾਵੀ ਰਹੇ ਅਤੇ ਕਿਸੇ ਵੀ ਤਰਾਂ ਦੀ ਕੋਈ ਵੀ ਬੜ੍ਹਤ ਹਾਸਲ ਨਹੀਂ ਕਰਨ ਦਿੱਤੀ। ਹਾਲਾਂਕਿ ਦੂਜੀ ਗੇਮ 'ਚ ਵਿਰੋਧੀ ਖਿਡਾਰੀ ਨੇ ਭਾਰਤੀ ਖਿਡਾਰੀ ਸੌਰਭ ਨੂੰ ਸਖਤ ਮੁਕਾਬਲਾ ਦਿੱਤਾ ਪਰ ਛੱਬੀ ਸਾਲ ਦੇ ਭਾਰਤੀ ਖਿਡਾਰੀ ਨੇ ਆਪਣੇ ਅਨੁਭਵ ਦਾ ਫਾਇਦਾ ਚੁੱਕਦੇ ਹੋਏ ਮੁਕਾਬਲੇ ਨੂੰ ਆਪਣੇ ਨਾਮ ਕਰ ਲਿਆ। ਸੌਰਭ ਪਿਛਲੇ ਮਹੀਨੇ ਚੀਨੀ ਤਾਇਪੈ ਓਪਨ 'ਚ ਆਖਰੀ 16 'ਚ ਹਾਰ ਗਏ ਸਨ।


Related News