ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਬਾਬਰ ਆਜ਼ਮ ਸਣੇ ਦਿੱਗਜਾਂ ਨੂੰ ਪਛਾੜ ਬਣੇ ਨੰਬਰ-1

Sunday, Oct 04, 2026 - 01:47 PM (IST)

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਬਾਬਰ ਆਜ਼ਮ ਸਣੇ ਦਿੱਗਜਾਂ ਨੂੰ ਪਛਾੜ ਬਣੇ ਨੰਬਰ-1

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਵੈਸਟਇੰਡੀਜ਼ ਵਿਰੁੱਧ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਬੱਲੇ ਨਾਲ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਇੱਕ ਨਵਾਂ ਆਲਮੀ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਭਾਰਤ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਮ ਕੀਤੀ। ਸ਼ੁਭਮਨ ਗਿੱਲ ਹੁਣ ਵਨਡੇ ਫਾਰਮੈਟ ਵਿੱਚ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਬਤੌਰ ਕਪਤਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਜ਼ਿੰਬਾਬਵੇ ਦੇ ਬ੍ਰੈਂਡਨ ਟੇਲਰ ਦਾ 15 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ ਅਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਸਮੇਤ ਕਈ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

167 ਦੀ ਔਸਤ ਨਾਲ ਬਣਾਈਆਂ 334 ਦੌੜਾਂ
ਸ਼ੁਭਮਨ ਗਿੱਲ ਨੇ ਵੈਸਟਇੰਡੀਜ਼ ਵਿਰੁੱਧ ਵਨਡੇ ਸੀਰੀਜ਼ ਦੀਆਂ 3 ਪਾਰੀਆਂ ਵਿੱਚ 167 ਦੀ ਔਸਤ ਨਾਲ ਕੁੱਲ 334 ਦੌੜਾਂ ਬਣਾਈਆਂ, ਜਿਸ ਵਿੱਚ ਦੋ ਸ਼ਾਨਦਾਰ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਪਹਿਲੇ ਵਨਡੇ ਵਿੱਚ ਸੈਂਕੜਾ ਜੜਿਆ ਸੀ, ਜਦਕਿ ਦੂਜੇ ਮੈਚ ਵਿੱਚ ਰਿਕਾਰਡ ਦੋਹਰਾ ਸੈਂਕੜਾ ਬਣਾਇਆ। ਹਾਲਾਂਕਿ ਤੀਜੇ ਵਨਡੇ ਵਿੱਚ ਉਹ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਏ ਸਨ, ਪਰ ਇਸ ਦੇ ਬਾਵਜੂਦ ਉਹ 300 ਤੋਂ ਵੱਧ ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਦੁਨੀਆ ਦੇ ਮਹਿਜ਼ ਦੂਜੇ ਕਪਤਾਨ ਬਣ ਗਏ। ਇਸ ਤੋਂ ਪਹਿਲਾਂ ਭਾਰਤ ਵੱਲੋਂ ਬਤੌਰ ਕਪਤਾਨ 3 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ (263 ਦੌੜਾਂ, 2017) ਦੇ ਨਾਮ ਸੀ।

ਬਤੌਰ ਕਪਤਾਨ 3 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਸ਼ੁਭਮਨ ਗਿੱਲ (ਭਾਰਤ): 334 ਦੌੜਾਂ (ਬਨਾਮ ਵੈਸਟਇੰਡੀਜ਼, 2026)
ਬ੍ਰੈਂਡਨ ਟੇਲਰ (ਜ਼ਿੰਬਾਬਵੇ): 310 ਦੌੜਾਂ (ਬਨਾਮ ਨਿਊਜ਼ੀਲੈਂਡ, 2011)
ਸ਼ਾਈ ਹੋਪ (ਵੈਸਟਇੰਡੀਜ਼): 278 ਦੌੜਾਂ (ਬਨਾਮ ਭਾਰਤ, 2026)
ਬਾਬਰ ਆਜ਼ਮ (ਪਾਕਿਸਤਾਨ): 276 ਦੌੜਾਂ (ਬਨਾਮ ਆਸਟ੍ਰੇਲੀਆ, 2021)
ਖੁਰਮ ਖਾਨ (ਯੂ.ਏ.ਈ.): 270 ਦੌੜਾਂ (ਬਨਾਮ ਅਫਗਾਨਿਸਤਾਨ, 2014)

ਧੋਨੀ, ਗਾਂਗੁਲੀ ਤੇ ਯੁਵਰਾਜ ਦੀ ਕੀਤੀ ਬਰਾਬਰੀ
ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਮਨ ਗਿੱਲ ਨੂੰ 'ਪਲੇਅਰ ਆਫ਼ ਦ ਸੀਰੀਜ਼' ਦਾ ਖਿਤਾਬ ਵੀ ਦਿੱਤਾ ਗਿਆ। ਇਹ ਉਨ੍ਹਾਂ ਦੇ ਵਨਡੇ ਕਰੀਅਰ ਦਾ 7ਵਾਂ 'ਪਲੇਅਰ ਆਫ਼ ਦ ਸੀਰੀਜ਼' ਪੁਰਸਕਾਰ ਸੀ, ਜਿਸ ਨਾਲ ਉਨ੍ਹਾਂ ਨੇ ਭਾਰਤੀ ਦਿੱਗਜਾਂ ਸੌਰਵ ਗਾਂਗੁਲੀ, ਯੁਵਰਾਜ ਸਿੰਘ ਅਤੇ ਐਮ.ਐਸ. ਧੋਨੀ ਦੇ 7-7 ਪੁਰਸਕਾਰਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਭਾਰਤ ਲਈ ਵਨਡੇ ਵਿੱਚ ਸਭ ਤੋਂ ਵੱਧ 'ਪਲੇਅਰ ਆਫ਼ ਦ ਸੀਰੀਜ਼' ਪੁਰਸਕਾਰ ਜਿੱਤਣ ਦੇ ਮਾਮਲੇ ਵਿੱਚ ਹੁਣ ਗਿੱਲ ਤੋਂ ਅੱਗੇ ਸਿਰਫ਼ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਹੀ ਹਨ।


author

Tarsem Singh

Content Editor

Related News