ਅਭਿਸ਼ੇਕ, ਸ਼ੁਭਮਨ, ਸ਼ੇਫਾਲੀ ਅਤੇ ਚਰਨੀ ICC ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਨਾਮਜ਼ਦ

Tuesday, Oct 06, 2026 - 04:19 PM (IST)

ਅਭਿਸ਼ੇਕ, ਸ਼ੁਭਮਨ, ਸ਼ੇਫਾਲੀ ਅਤੇ ਚਰਨੀ ICC ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਨਾਮਜ਼ਦ

ਦੁਬਈ- ਦੁਬਈ :ਭਾਰਤੀ ਪੁਰਸ਼ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਮਹਿਲਾ ਬੱਲੇਬਾਜ਼ ਸ਼ੇਫਾਲੀ ਵਰਮਾ ਅਤੇ ਸਪਿਨਰ ਸ਼੍ਰੀ ਚਰਣੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਵੱਲੋਂ ਸਤੰਬਰ ਮਹੀਨੇ ਦੇ 'ਸਰਵੋਤਮ ਖਿਡਾਰੀ' (ਪਲੇਅਰ ਆਫ਼ ਦ ਮੰਥ) ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤੀ ਚੌਕੜੀ ਤੋਂ ਇਲਾਵਾ ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਅਤੇ ਸ਼੍ਰੀਲੰਕਾ ਦੀ ਮਹਿਲਾ ਕਪਤਾਨ ਚਾਮਰੀ ਅਟਾਪੱਟੂ ਨੂੰ ਵੀ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਵਿੱਚ ਨਾਮਜ਼ਦਗੀ ਮਿਲੀ ਹੈ।

ਅਭਿਸ਼ੇਕ ਸ਼ਰਮਾ ਨੇ ਅਫ਼ਗਾਨਿਸਤਾਨ ਵਿਰੁੱਧ ਚਾਰ ਟੀ-20 ਮੈਚਾਂ ਵਿੱਚ 229 ਦੌੜਾਂ ਬਣਾਈਆਂ, ਜਿਸ ਵਿੱਚ ਮਹਿਜ਼ 30 ਗੇਂਦਾਂ ਵਿੱਚ ਬਣਾਇਆ ਗਿਆ ਰਿਕਾਰਡ ਸੈਂਕੜਾ ਵੀ ਸ਼ਾਮਲ ਹੈ। ਦੂਜੇ ਪਾਸੇ, ਸ਼ੁਭਮਨ ਗਿੱਲ ਨੇ ਵੈਸਟਇੰਡੀਜ਼ ਵਿਰੁੱਧ ਦੋ ਵਨਡੇ ਮੈਚਾਂ ਵਿੱਚ ਇੱਕ ਦੋਹਰੇ ਸੈਂਕੜੇ ਦੀ ਮਦਦ ਨਾਲ ਕੁੱਲ 333 ਦੌੜਾਂ ਬਣਾਈਆਂ। ਪੁਰਸ਼ ਵਰਗ ਵਿੱਚ ਨਾਮਜ਼ਦ ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਆਸਟ੍ਰੇਲੀਆ ਵਿਰੁੱਧ ਵਨਡੇ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ।

ਮਹਿਲਾ ਵਰਗ ਵਿੱਚ ਏਸ਼ੀਆ ਕੱਪ ਅਤੇ ਏਸ਼ੀਆਈ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਦਾ ਦਬਦਬਾ ਰਿਹਾ। ਸ਼ੇਫਾਲੀ ਵਰਮਾ ਨੇ ਮਹਿਲਾ ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ, ਜਦਕਿ ਸਪਿਨਰ ਸ਼੍ਰੀ ਚਰਣੀ ਨੇ ਆਈ.ਸੀ.ਸੀ. ਟੀ-20 ਮਹਿਲਾ ਗੇਂਦਬਾਜ਼ੀ ਰੈਂਕਿੰਗ ਵਿੱਚ ਸਭ ਤੋਂ ਵੱਧ ਰੇਟਿੰਗ ਅੰਕ ਹਾਸਲ ਕੀਤੇ। ਸ਼੍ਰੀਲੰਕਾਈ ਕਪਤਾਨ ਚਾਮਰੀ ਅਟਾਪੱਟੂ ਨੇ ਵੀ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।


author

Tarsem Singh

Content Editor

Related News