ਸਾਬਕਾ ਰਣਜੀ ਖਿਡਾਰੀ ਸਤਰਜੀਤ ਲਾਹਿੜੀ ਬਣੇ ਤ੍ਰਿਪੁਰਾ ਰਣਜੀ ਟੀਮ ਦੇ ਮੁੱਖ ਕੋਚ

Monday, Oct 05, 2026 - 05:14 PM (IST)

ਸਾਬਕਾ ਰਣਜੀ ਖਿਡਾਰੀ ਸਤਰਜੀਤ ਲਾਹਿੜੀ ਬਣੇ ਤ੍ਰਿਪੁਰਾ ਰਣਜੀ ਟੀਮ ਦੇ ਮੁੱਖ ਕੋਚ

ਅਗਰਤਲਾ : ਸਾਬਕਾ ਰਣਜੀ ਟਰਾਫੀ ਕ੍ਰਿਕਟਰ ਸਤਰਜੀਤ ਲਾਹਿੜੀ ਨੂੰ 2026-27 ਘਰੇਲੂ ਸੀਜ਼ਨ ਲਈ ਤ੍ਰਿਪੁਰਾ ਰਣਜੀ ਟਰਾਫੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਲਾਹਿੜੀ 1996-97 ਸੀਜ਼ਨ ਵਿੱਚ ਦਿਓਧਰ ਟਰਾਫੀ ਜਿੱਤਣ ਵਾਲੀ ਟੀਮ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਕੋਲ ਕੋਚਿੰਗ ਦੇ ਨਾਲ-ਨਾਲ ਖਿਡਾਰੀਆਂ ਦੇ ਵਿਕਾਸ ਦਾ ਲੰਬਾ ਅਨੁਭਵ ਹੈ। ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਤੋਂ ਲੈਵਲ-ਸੀ ਅਤੇ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ECB) ਤੋਂ ਲੈਵਲ-3 ਪ੍ਰਮਾਣਿਤ ਕੋਚ ਹਨ।

ਇਸ ਤੋਂ ਇਲਾਵਾ ਲਾਹਿੜੀ ਬੀ.ਸੀ.ਸੀ.ਆਈ. ਦੇ ਕੋਚਿੰਗ ਕੋਰਸਾਂ ਵਿੱਚ ਇੰਸਟ੍ਰਕਟਰ (ਸਿੱਖਿਅਕ) ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਬੋਰਡ ਵੱਲੋਂ ਵੱਖ-ਵੱਖ ਉਮਰ ਵਰਗਾਂ ਲਈ ਆਯੋਜਿਤ ਕੀਤੇ ਜਾਂਦੇ ਰਾਸ਼ਟਰੀ ਕੈਂਪਾਂ ਵਿੱਚ ਵੀ ਸ਼ਾਮਲ ਰਹੇ ਹਨ। ਉਹ ਭਾਰਤੀ ਯੂਨੀਵਰਸਿਟੀ ਟੀਮ ਦੇ ਇੰਚਾਰਜ ਕੋਚ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਤ੍ਰਿਪੁਰਾ ਦੀ ਟੀਮ 2026-27 ਰਣਜੀ ਟਰਾਫੀ ਸੀਜ਼ਨ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ।


author

Tarsem Singh

Content Editor

Related News