AUS v IND: ਸ਼ੁਭਮਨ ਗਿਲ ਨੇ ਤੋੜਿਆ ਗਾਵਸਕਰ ਦਾ 50 ਸਾਲ ਪੁਰਾਣਾ ਰਿਕਾਰਡ
Tuesday, Jan 19, 2021 - 11:07 AM (IST)
ਸਪੋਰਟਸ ਡੈਸਕ : ਭਾਰਤੀ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿਲ ਨੇ ਆਪਣੀ ਬੱਲੇਬਾਜ਼ੀ ਨਾਲ ਹੁਣ ਤੱਕ ਕਾਫ਼ੀ ਪ੍ਰਭਾਵਿਤ ਕੀਤਾ ਹੈ। ਆਸਟਰੇਲੀਆ ਦੌਰੇ ’ਤੇ ਟੈਸਟ ਕ੍ਰਿਕਟ ਵਿਚ ਡੈਬਿਊ ਕਰਣ ਵਾਲੇ ਗਿਲ ਨੇ ਬ੍ਰਿਸਬੇਨ ਟੈਸਟ ਦੇ ਆਖ਼ਰੀ ਦਿਨ ਅਰਧ ਸੈਂਕੜਾ ਜੜ ਕੇ ਸੁਨੀਲ ਗਾਵਸਕਰ ਦਾ 50 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸਭ ਤੋਂ ਘੱਟ ਉਮਰ ਵਿਚ ਗਿਲ ਭਾਰਤ ਵੱਲੋਂ ਟੈਸਟ ਕ੍ਰਿਕਟ ਵਿਚ ਚੌਥੀ ਪਾਰੀ ਵਿਚ 50+ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ ਵਿਚ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ। ਗਿਲ ਨੇ 21 ਸਾਲ, 133 ਦਿਨ ਦੀ ਉਮਰ ਵਿਚ ਇਹ ਕਾਰਨਾਮਾ ਕੀਤਾ।
ਇਹ ਵੀ ਪੜ੍ਹੋ: ਪਿਤਾ ਬਣੇ ਕ੍ਰਿਕਟਰ ਮਨਦੀਪ ਸਿੰਘ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਉਥੇ ਹੀ ਗੱਲ ਜੇਕਰ ਗਾਵਸਕਰ ਦੀ ਕਰੀਏ ਤਾਂ ਉਨ੍ਹਾਂ ਨੇ 21 ਸਾਲ, 243 ਦਿਨ ਦੀ ਉਮਰ ਵਿਚ ਅਜਿਹਾ ਕੀਤਾ ਸੀ। ਗਾਵਸਕਰ ਨੇ 1970-71 ਵਿਚ ਵੈਸਟਇੰਡੀਜ਼ ਖ਼ਿਲਾਫ਼ ਪੋਰਟ ਆਫ ਸਪੇਨ ਵਿਚ ਖੇਡੇ ਗਏ ਆਪਣੇ ਡੈਬਿਊ ਟੈਸਟ ਵਿਚ ਚੌਥੀ ਪਾਰੀ ਵਿਚ ਨਾਟ-ਆਊਟ 67 ਦੌੜਾਂ ਦੀ ਪਾਰੀ ਖੇਡੀ ਸੀ। ਗਿਲ ਦਾ ਇਹ ਤੀਜਾ ਟੈਸਟ ਮੈਚ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਵਧੀਆ ਟੈਸਟ ਸਕੋਰ ਵੀ ਇਸ ਪਾਰੀ ਵਿਚ ਪਾਰ ਕਰ ਲਿਆ। ਗਿਲ ਨੇ ਇਸ ਤੋਂ ਪਹਿਲਾਂ ਇਸੇ ਦੌਰੇ ‘ਤੇ 50 ਦੌੜਾ ਦੀ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ: ਧੀ ਦੇ ਜਨਮ ਤੋਂ ਬਾਅਦ ਵਿਰਾਟ ਨੇ ਹਾਸਲ ਕੀਤਾ ਇਹ ਖ਼ਾਸ ਮੁਕਾਮ, ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ
ਮੈਚ ਦੀ ਗੱਲ ਕਰੀਏ ਤਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 369 ਦੌੜਾਂ ਬਣਾਈਆਂ ਸਨ, ਜਵਾਬ ਵਿਚ ਭਾਰਤ ਨੇ ਪਹਿਲੀ ਪਾਰੀ ਵਿਚ 336 ਦੌੜਾਂ ਬਣਾਈਆਂ। 33 ਦੌੜਾਂ ਦੀ ਬੜ੍ਹਤ ਨਾਲ ਆਸਟਰੇਲੀਆ ਦੀ ਦੂਜੀ ਪਾਰੀ 294 ਦੌੜਾਂ ’ਤੇ ਸਿਮਟ ਗਈ ਅਤੇ ਇਸ ਤਰ੍ਹਾਂ ਭਾਰ ਨੂੰ ਜਿੱਤ ਲਈ 328 ਦਾ ਟੀਚਾ ਮਿਲਿਆ ਹੈ। ਜੇਕਰ ਸਟਾਰਕ ਅੱਗੇ ਗੇਂਦਬਾਜ਼ੀ ਨਹੀਂ ਕਰ ਪਾਉਂਦੇ ਹਨ ਤਾਂ ਆਸਟਰੇਲੀਆ ਲਈ ਵੱਡਾ ਝਟਕਾ ਹੋ ਸਕਦਾ ਹੈ।
ਇਹ ਵੀ ਪੜ੍ਹੋ: 3 ਮਹੀਨੇ ’ਚ 20 ਫ਼ੀਸਦੀ ਮਹਿੰਗਾ ਹੋਇਆ ਅਖਬਾਰੀ ਕਾਗਜ਼, ਪ੍ਰਕਾਸ਼ਕਾਂ ਨੇ ਕਸਟਮ ਡਿਊਟੀ ਹਟਾਉਣ ਦੀ ਕੀਤੀ ਮੰਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।