ਫਾਰਮ ''ਚ ਪਰਤਣ ਲਈ ਸ਼ੁਭਮਨ ਗਿੱਲ ਨੇ ਅਪਣਾਇਆ ਇਹ ਤਰੀਕਾ, ਖੋਲ੍ਹਿਆ ਸਭ ਤੋਂ ਵੱਡਾ ਰਾਜ
Sunday, Aug 13, 2023 - 04:05 PM (IST)
ਸਪੋਰਟਸ ਡੈਸਕ- ਪਿਛਲੇ ਕੁਝ ਮੈਚਾਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਸ਼ੁਭਮਨ ਗਿੱਲ ਨੇ ਸ਼ਨੀਵਾਰ ਰਾਤ ਆਪਣੀ ਜ਼ਬਰਦਸਤ ਫਾਰਮ ਦਿਖਾਈ। ਗਿੱਲ ਦੀ ਪੁਰਾਣੀ ਫਾਰਮ ਫਲੋਰੀਡਾ 'ਚ ਵੈਸਟਇੰਡੀਜ਼ ਖ਼ਿਲਾਫ਼ ਚੌਥੇ ਟੀ-20 'ਚ ਦੇਖਣ ਨੂੰ ਮਿਲੀ। ਚੌਥੇ ਟੀ-20 'ਚ ਭਾਰਤ ਨੂੰ ਜਿੱਤ ਦਿਵਾਉਣ ਤੋਂ ਬਾਅਦ ਗਿੱਲ ਨੇ ਕਿਹਾ ਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨ ਲਈ ਉਨ੍ਹਾਂ ਨੇ 'ਬੇਸਿਕਸ' 'ਤੇ ਧਿਆਨ ਦਿੱਤਾ ਅਤੇ ਉਹ ਤਰੀਕਾ ਅਪਣਾਇਆ ਜਿਸ ਤਰ੍ਹਾਂ ਉਹ ਦੌੜਾਂ ਬਣਾ ਰਹੇ ਸਨ। 23 ਸਾਲਾ ਇਹ ਬੱਲੇਬਾਜ਼ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਤਿੰਨ ਟੀ-20 ਕੌਮਾਂਤਰੀ ਮੈਚਾਂ 'ਚ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕਿਆ। ਉਨ੍ਹਾਂ ਨੇ ਇਨ੍ਹਾਂ ਮੈਚਾਂ 'ਚ 03, 07 ਅਤੇ 06 ਦੌੜਾਂ ਬਣਾਈਆਂ ਸਨ ਪਰ ਚੌਥੇ ਮੈਚ 'ਚ 47 ਗੇਂਦਾਂ 'ਚ 77 ਦੌੜਾਂ ਬਣਾ ਕੇ ਫਾਰਮ 'ਚ ਵਾਪਸੀ ਕੀਤੀ। ਭਾਰਤ ਨੇ ਇਹ ਮੈਚ 9 ਵਿਕਟਾਂ ਨਾਲ ਜਿੱਤ ਲਿਆ।
ਇਹ ਵੀ ਪੜ੍ਹੋ- Asian Champions Trophy 2023: ਟੀਮ ਇੰਡੀਆ ਦੀ ਸ਼ਾਨਦਾਨ ਜਿੱਤ ਮਗਰੋਂ ਸਟੇਡੀਅਮ 'ਚ ਗੂੰਜਿਆ 'ਵੰਦੇ ਮਾਤਰਮ'
ਚੌਥੇ ਟੀ-20 ਇੰਟਰਨੈਸ਼ਨਲ ਤੋਂ ਬਾਅਦ ਪੰਜਾਬ ਦੇ ਸਾਥੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨਾਲ ਗੱਲ ਕਰਦੇ ਹੋਏ ਗਿੱਲ ਨੇ ਕਿਹਾ, ''ਪਹਿਲੇ ਤਿੰਨ ਮੈਚਾਂ 'ਚ ਮੈਂ 10 ਦੌੜਾਂ ਤੱਕ ਵੀ ਨਹੀਂ ਪਹੁੰਚ ਸਕਿਆ। ਅੱਜ ਵਿਕਟ ਥੋੜੀ ਬਿਹਤਰ ਸੀ, ਇਸ ਲਈ ਮੈਂ ਇਸ ਦਾ ਪੂਰਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ। ਉਸ ਤੋਂ ਬਾਅਦ ਜਦੋਂ ਅਸੀਂ ਚੰਗੀ ਸ਼ੁਰੂਆਤ ਕੀਤੀ ਤਾਂ ਅਸੀਂ ਇਸ ਨੂੰ ਚੰਗੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਸੀ।
ਇਹ ਵੀ ਪੜ੍ਹੋ- ਭਾਰਤ ਖ਼ਿਲਾਫ਼ ਚੌਥਾ ਟੀ-20 ਗਵਾ ਕੇ ਬੇਹੱਦ ਨਿਰਾਸ਼ ਦਿਖੇ ਵੈਸਟਇੰਡੀਜ਼ ਕਪਤਾਨ ਰੋਵਮੈਨ, ਦੱਸਿਆ ਕਿੱਥੇ ਕੀਤੀ ਗਲਤੀ
ਉਸ ਨੇ ਅੱਗੇ ਕਿਹਾ, "ਟੀ-20 ਫਾਰਮੈਟ ਇਸ ਤਰ੍ਹਾਂ ਦਾ ਹੁੰਦਾ ਹੈ। ਜਦੋਂ ਤੁਹਾਡੇ ਕੋਲ ਤਿੰਨ ਤੋਂ ਚਾਰ ਮੈਚ ਹੁੰਦੇ ਹਨ ਤਾਂ ਤੁਹਾਡਾ ਚੰਗਾ ਸ਼ਾਟ ਫੀਲਡਰ ਦੁਆਰਾ ਫੜਿਆ ਜਾਂਦਾ ਹੈ, ਤੁਸੀਂ ਤੇਜ਼ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਸੋਚਣ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ ਹੈ।"
ਗਿੱਲ ਨੇ ਅੱਗੇ ਕਿਹਾ, ''ਆਪਣੇ ਬੇਸਿਕਸ 'ਤੇ ਪਰਤਣਾ ਮਹੱਤਵਪੂਰਨ ਹੁੰਦਾ ਹੈ। ਤੁਸੀਂ ਉਨ੍ਹਾਂ ਤਰੀਕਿਆਂ ਨੂੰ ਦੇਖਦੇ ਹੋ ਜਦੋਂ ਤੁਸੀਂ ਲਗਾਤਾਰ ਦੌੜਾਂ ਬਣਾ ਰਹੇ ਸੀ। ਤੁਹਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਤੁਸੀਂ ਕਿੱਥੇ ਗਲਤੀਆਂ ਕਰ ਰਹੇ ਹੋ। ਮੇਰਾ ਮੰਨਣਾ ਹੈ ਕਿ ਮੈਂ ਇਨ੍ਹਾਂ ਸਾਰੀਆਂ 'ਚ ਕੋਈ ਗਲਤੀ ਨਹੀਂ ਕੀਤੀ। ਤਿੰਨ ਮੈਚ, ਪਰ ਮੈਂ ਆਪਣੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕਿਆ।"
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8