ਸ਼ੁਭੰਕਰ ਸ਼ਰਮਾ ਡਚ ਗੋਲਫ ''ਚ ਸੰਯੁਕਤ 11ਵੇਂ ਸਥਾਨ ''ਤੇ

Sunday, Aug 25, 2024 - 03:55 PM (IST)

ਸ਼ੁਭੰਕਰ ਸ਼ਰਮਾ ਡਚ ਗੋਲਫ ''ਚ ਸੰਯੁਕਤ 11ਵੇਂ ਸਥਾਨ ''ਤੇ

ਆਰਹਸ (ਡੈਨਮਾਰਕ)- ਭਾਰਤ ਦੇ ਸ਼ੁਭੰਕਰ ਸ਼ਰਮਾ ਨੇ ਆਪਣੇ ਤੀਜੇ ਗੇੜ ਵਿਚ ਦੋ ਈਗਲ ਲਗਾਏ ਪਰ ਨਾਲ ਹੀ ਇਕ ਡਬਲ ਬੋਗੀ ਵੀ ਕੀਤੀ, ਜਿਸ ਦੀ ਬਦੌਲਤ ਉਨ੍ਹਾਂ ਨੇ ਡੈਨਿਸ਼ ਗੋਲਫ ਚੈਂਪੀਅਨਸ਼ਿਪ ਵਿਚ ਤੀਜੇ ਦਿਨ ਦੋ ਅੰਡਰ 69 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਹਨ। ਸ਼ੁਭੰਕਰ ਨੇ ਪਹਿਲੇ ਦੋ ਗੇੜ ਵਿੱਚ ਵੀ 69 ਦਾ ਸਕੋਰ ਬਣਾਇਆ ਸੀ ਅਤੇ ਤੀਜੇ ਗੇੜ ਤੋਂ ਬਾਅਦ ਉਨ੍ਹਾਂ ਦਾ ਕੁੱਲ ਸਕੋਰ ਛੇ ਅੰਡਰ ਹੈ। ਉਹ ਚੋਟੀ 'ਤੇ ਚੱਲ ਰਹੇ ਲੁਕਾਸ ਬੇਜਰੇਗਾਰਡ ਤੋਂ ਛੇ ਸਟ੍ਰੋਕ ਪਿੱਛੇ ਹੈ।
ਭਾਰਤੀ ਸਟਾਰ ਨੇ ਈਗਲ ਦੇ ਨਾਲ ਸ਼ੁਰੂਆਤ ਕੀਤੀ ਅਤੇ ਉਸ ਤੋਂ ਬਾਅਦ ਇੱਕ ਬਰਡੀ ਲਗਾਈ। ਉਨ੍ਹਾਂ ਨੇ 10ਵੇਂ ਹੋਲ 'ਤੇ ਇਕ ਹੋਰ ਈਗਲ ਬਣਾਇਆ, ਜਿਸ ਨਾਲ ਉਨ੍ਹਾਂ ਦਾ ਸਕੋਰ ਇਕ ਸਮੇਂ ਪੰਜ ਅੰਡਰ ਸੀ। ਇਸ ਤੋਂ ਬਾਅਦ ਸ਼ੁਭੰਕਰ ਦੀ ਲੈਅ ਵਿਗੜ ਗਈ ਅਤੇ ਉਹ ਇਕ ਡਬਲ ਬੋਗੀ ਅਤੇ ਦੋ ਬੋਗੀ ਕਰ ਬੈਠੇ। ਇਸ ਦੌਰਾਨ ਉਨ੍ਹਾਂ ਨੇ 17ਵੇਂ ਹੋਲ 'ਚ ਹੀ ਬਰਡੀ ਬਣਾਈ।


author

Aarti dhillon

Content Editor

Related News