ਸਰੂਚੀ ਨੇ ਸੋਨ ਤੇ ਸੰਯਮ ਨੇ ਚਾਂਦੀ ਤਮਗਾ ਜਿੱਤਿਆ
Sunday, Dec 07, 2025 - 10:30 AM (IST)
ਦੋਹਾ- ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ ਸਰੂਚੀ ਸਿੰਘ ਨੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਜਦਕਿ ਉਸਦੇ ਸਾਥੀ ਸੰਯਮ ਨੇ ਚਾਂਦੀ ਤਮਗਾ ਹਾਸਲ ਕੀਤਾ, ਜਿਸ ਨਾਲ ਭਾਰਤ ਨੇ ਸੈਸ਼ਨ ਦੇ ਆਖਿਰ ਵਿਚ ਹੋਣ ਵਾਲੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲ ਦੇ ਪਹਿਲੇ ਦਿਨ ਸ਼ਾਨਦਾਰ ਸ਼ੁਰੂਆਤ ਕੀਤੀ।
ਦਿਨ ਵਿਚ ਪਹਿਲਾਂ 10 ਮੀਟਰ ਰਾਈਫਲ ਨਿਸ਼ਾਨੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸੁਰੂਚੀ ਨੇ ਫਾਈਨਲ ਵਿਚ 245.1 ਦਾ ਸ਼ਾਨਦਾਰ ਸਕੋਰ ਬਣਾ ਕੇ ਸੋਨ ਤਮਗਾ ਜਿੱਤ ਕੇ ਭਾਰਤ ਲਈ ਦਿਨ ਚਮਕਾ ਦਿੱਤਾ, ਉੱਥੇ ਹੀ ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਸੰਯਮ ਨੇ 243.3 ਦੇ ਸਕੋਰ ਨਾਲ ਦੇਸ਼ ਲਈ ਚਾਂਦੀ ਤਮਗਾ ਪੱਕਾ ਕੀਤਾ।
