ਐਡਮਿੰਟਨ ਆਇਲਰ ਬਣਨ ’ਤੇ ਟ੍ਰਿਸਟਨ ਜੈਰੀ ਨੇ ਨਵੇਂ ਚੈਲੰਜ ਲਈ ਤਿਆਰੀ ਆਰੰਭੀ

Monday, Dec 15, 2025 - 03:19 PM (IST)

ਐਡਮਿੰਟਨ ਆਇਲਰ ਬਣਨ ’ਤੇ ਟ੍ਰਿਸਟਨ ਜੈਰੀ ਨੇ ਨਵੇਂ ਚੈਲੰਜ ਲਈ ਤਿਆਰੀ ਆਰੰਭੀ

ਵੈਨਕੂਵਰ (ਮਲਕੀਤ ਸਿੰਘ)- ਨੈਸ਼ਨਲ ਹਾਕੀ ਲੀਗ (ਐੱਨ.ਐੱਚ.ਐੱਲ.) ਦੇ ਤਜਰਬੇਕਾਰ ਗੋਲਟੈਂਡਰ ਟ੍ਰਿਸਟਨ ਜੈਰੀ ਨੇ ਪਿਟਸਬਰਗ ਪੈਂਗਵਿਨਜ਼ ਤੋਂ ਟ੍ਰੇਡ ਹੋ ਕੇ ਐਡਮੰਟਨ ਆਇਲਰਜ਼ ਨਾਲ ਜੁੜਨ ’ਤੇ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ। ਇਸ ਟ੍ਰੇਡ ਨੂੰ ਆਇਲਰਜ਼ ਵੱਲੋਂ ਸੀਜ਼ਨ ਦੌਰਾਨ ਟੀਮ ਦੀ ਗੋਲਟੈਂਡਿੰਗ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਜੈਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਐਡਮੰਟਨ ਵਰਗੀ ਮੁਕਾਬਲਾਤਮਕ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਣਾ ਉਸਦੇ ਲਈ ਮਾਣ ਦੀ ਗੱਲ ਹੈ। ਉਸ ਨੇ ਕਿਹਾ ਕਿ ਉਹ ਜਲਦੀ ਤੋਂ ਜਲਦੀ ਟੀਮ ਦੇ ਸਿਸਟਮ ਨਾਲ ਖੁਦ ਨੂੰ ਅਨੁਕੂਲ ਕਰਕੇ ਆਇਲਰਜ਼ ਦੀ ਜਿੱਤ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਾ ਚਾਹੁੰਦਾ ਹੈ।

ਆਇਲਰਜ਼ ਪ੍ਰਬੰਧਕਾਂ ਮੁਤਾਬਕ ਟ੍ਰਿਸਟਨ ਜੈਰੀ ਦਾ ਐੱਨ.ਐੱਚ.ਐੱਲ. ਵਿੱਚ ਤਜਰਬਾ ਟੀਮ ਲਈ ਲਾਭਕਾਰੀ ਸਾਬਤ ਹੋਵੇਗਾ। ਐਡਮੰਟਨ ਆਇਲਰਜ਼ ਦੇ ਪ੍ਰਸ਼ੰਸਕਾਂ ਵਿੱਚ ਵੀ ਇਸ ਟ੍ਰੇਡ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


author

Harpreet SIngh

Content Editor

Related News