ਅਨੰਤਜੀਤ ਤੇ ਦਰਸ਼ਨ ਨੇ ਮਿਕਸਡ ਸਕੀਟ ’ਚ ਸੋਨ ਤਮਗਾ ਜਿੱਤਿਆ
Thursday, Dec 18, 2025 - 12:46 PM (IST)
ਨਵੀਂ ਦਿੱਲੀ–ਏਸ਼ੀਆਈ ਚੈਂਪੀਅਨ ਨਿਸ਼ਾਨੇਬਾਜ਼ ਅਨੰਤਜੀਤ ਸਿੰਘ ਨਰੂਕਾ ਤੇ ਦਰਸ਼ਨ ਰਾਠੌੜ ਨੇ 68ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ (ਸ਼ਾਟਗਨ) ਵਿਚ ਸੀਨੀਅਰ ਸਕੀਟ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ।
ਰਾਜਸਥਾਨ ਦੀ ਇਸ ਜੋੜੀ ਨੇ ਉੱਤਰ ਪ੍ਰਦੇਸ਼ ਦੇ ਮੈਰਾਜ ਅਹਿਮਦ ਖਾਨ ਤੇ ਅਰੀਬਾ ਖਾਨ ਨੂੰ ਨੇੜਲੇ ਮੁਕਾਬਲੇ ਵਿਚ 45-43 ਨਾਲ ਹਰਾਇਆ।
ਜੂਨੀਅਰ ਸਕੀਟ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਤੇਲੰਗਾਨਾ ਦੇ ਯੁਵੇਕ ਬਾਟੂਲਾ ਤੇ ਐੱਲ. ਵੈਂਕਟ ਲਕਸ਼ਮੀ ਨੇ ਖਿਤਾਬ ਜਿੱਤਿਆ। ਮੱਧ ਪ੍ਰਦੇਸ਼ ਨੂੰ ਚਾਂਦੀ ਤੇ ਪੰਜਾਬ ਨੂੰ ਕਾਂਸੀ ਤਮਗਾ ਮਿਲਿਆ।
