ਇੰਡੋਨੇਸ਼ੀਆ ਮਾਸਟਰਸ 'ਚ ਵੀ ਮੱਲਾਂ ਮਾਰਨਾ ਚਾਹੁੰਦਾ ਹੈ 'ਸ਼ੁਭੰਕਰ'

12/12/2018 12:52:32 PM

ਜਕਾਰਤਾ— ਏਸ਼ੀਆਈ ਟੂਰ ਆਰਡਰ ਆਫ ਮੈਰਿਟ ਚੈਂਪੀਅਨ ਸ਼ੁਭੰਕਰ ਸ਼ਰਮਾ ਸੰਤੋਖਜਨਕ ਸੈਸ਼ਨ ਦੇ ਬਾਅਦ ਵੀਰਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਬੀ.ਐੱਨ.ਆਈ. ਇੰਡੋਨੇਸ਼ੀਆ ਮਾਸਟਰਸ 'ਚ ਇਕ ਹੋਰ ਚੰਗੇ ਪ੍ਰਦਰਸ਼ਨ ਦੇ ਨਾਲ ਸਾਲ ਦਾ ਸ਼ਾਨਦਾਰ ਅੰਤ ਕਰਨਾ ਚਾਹੁੰਦੇ ਹਨ। ਸ਼ੁਭੰਕਰ ਨੇ ਇਸ ਸੈਸ਼ਨ 'ਚ ਮਲੇਸ਼ੀਆ 'ਚ ਫਰਵਰੀ ਨੂੰ ਏਸ਼ੀਆਈ ਟੂਰ 'ਤੇ ਆਪਣੀ ਦੂਜੀ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਉਹ ਮਾਰਚ 'ਚ ਮੈਕਸਿਕੋ 'ਚ ਵਿਸ਼ਵ ਗੋਲਫ ਚੈਂਪੀਅਨਸ਼ਿਪ 'ਚ ਸੰਯੁਕਤ ਨੌਵੇਂ ਸਥਾਨ 'ਤੇ ਰਹੇ। ਉਹ ਇਸ ਦੌਰਾਨ ਦੂਜੇ ਅਤੇ ਤੀਜੇ ਦੌਰ 'ਚ ਚੋਟੀ 'ਤੇ ਸਨ।
PunjabKesari
ਸ਼ੁਭੰਕਰ ਇਸ ਸਾਲ ਚਾਰੇ ਮੇਜਰ ਚੈਂਪੀਅਨਸ਼ਿਪ 'ਚ ਖੇਡੇ। ਉਹ ਭਾਰਤ, ਮਲੇਸ਼ੀਆ ਅਤੇ ਹਾਂਗਕਾਂਗ 'ਚ ਤਿੰਨ ਵਾਰ ਚੋਟੀ ਦੇ 10 'ਚ ਸ਼ਾਮਲ ਰਹੇ। ਇਸ ਭਾਰਤੀ ਗੋਲਫਰ ਨੇ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਇਸ ਸਾਲ ਮੈਂ ਖੁਦ ਤੋਂ ਕਾਫੀ ਉਮੀਦਾਂ ਲਗਾਈਆਂ ਸਨ। ਮਲੇਸ਼ੀਆ 'ਚ ਮੇਬੈਂਕ ਚੈਂਪੀਅਨਸ਼ਿਪ ਦੇ ਬਾਅਦ ਮੈਂ ਏਸ਼ੀਆਈ ਟੂਰ ਆਰਡਰ ਆਫ ਮੈਰਿਟ 'ਚ ਚੰਗਾ ਵਾਧਾ ਬਣਾ ਲਿਆ ਸੀ ਅਤੇ ਮੈਂ ਇਸ ਦਾ ਅੰਤ ਚੋਟੀ 'ਤੇ ਰਹਿੰਦੇ ਹੋਏ ਕਰਨਾ ਚਾਹੁੰਦਾ ਸੀ।'' ਸ਼ੁਭੰਕਰ ਨੇ ਕਿਹਾ, ''ਅਜਿਹਾ ਕਰ ਸਕਣ ਦੇ ਬਾਅਦ ਮੈਂ ਕਾਫੀ ਰਾਹਤ ਮਹਿਸੂਸ ਕਰ ਰਿਹਾ ਹਾਂ। ਤੁਸੀਂ ਹਮੇਸ਼ਾ ਹਰੇਕ ਟੂਰਨਾਮੈਂਟ 'ਚ ਚੰਗਾ ਖੇਡਣਾ ਚਾਹੁੰਦੇ ਹੋ ਅਤੇ ਇਸ ਹਫਤੇ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।


Tarsem Singh

Content Editor

Related News