ਭਾਰਤੀ ਗੋਲਫਰ ਸ਼ੁਭੰਕਰ ਟ੍ਰਿਪਲ ਬੋਗੀ ਦੇ ਬਾਵਜੂਦ ਸਾਂਝੇ 42ਵੇਂ ਸਥਾਨ ''ਤੇ

Friday, Sep 20, 2019 - 02:42 PM (IST)

ਭਾਰਤੀ ਗੋਲਫਰ ਸ਼ੁਭੰਕਰ ਟ੍ਰਿਪਲ ਬੋਗੀ ਦੇ ਬਾਵਜੂਦ ਸਾਂਝੇ 42ਵੇਂ ਸਥਾਨ ''ਤੇ

ਸਪੋਰਟਸ ਡੈਸਕ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਬੀ. ਐੱਮ. ਡਬਲਿਊ. ਪੀ.ਜੀ.ਏ. ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ 'ਚ ਇਕ ਅੰਡਰ 71 ਦੇ ਕਾਰਡ ਨਾਲ ਸਾਂਝੇ 42ਵੇਂ ਜਦਕਿ ਐੱਸ.ਐੱਸ.ਪੀ. ਚੌਰਸੀਆ ਇਵਨ ਪਾਰ ਦੇ ਕਾਰਡ ਨਾਲ ਸੰਯੁਕਤ 69ਵੇਂ ਸਥਾਨ 'ਤੇ ਚਲ ਰਹੇ ਹਨ।
PunjabKesari
ਸ਼ੁਭੰਕਰ ਬੈਕ ਨਾਈਨ ਦੇ ਚੌਥੇ ਹੋਲ 'ਤੇ ਟ੍ਰਿਪਲ ਬੋਗੀ ਕਰ ਬੈਠੇ ਅਤੇ ਇਸ ਦੇ ਬਾਵਜੂਦ ਇਕ ਅੰਡਰ 71 ਦਾ ਕਾਰਡ ਖੇਡਣ 'ਚ ਸਫਲ ਰਹੇ। ਜਦਕਿ ਚੌਰਸੀਆ ਨੇ ਆਪਣੇ ਕਾਰਡ ਦੇ ਦੌਰਾਨ ਤਿੰਨ ਬਰਡੀ ਲਗਾਈ ਅਤੇ ਤਿੰਨ ਬੋਗੀ ਕੀਤੀ। ਮੈਟ ਵਾਲਾਸ ਸੱਤ ਅੰਡਰ 65 ਦੇ ਕਾਰਡ ਦੇ ਨਾਲ ਇਕ ਸ਼ਾਟ ਦੀ ਬੜ੍ਹਤ ਬਣਾਏ ਹਨ।


author

Tarsem Singh

Content Editor

Related News