World Golf Championship: ਸ਼ੁਭੰਕਰ 60ਵੇਂ ਸਥਾਨ ''ਤੇ ਰਿਹਾ, ਜਾਨਸਨ ਨੂੰ ਮਿਲਿਆ ਖਿਤਾਬ
Tuesday, Feb 26, 2019 - 03:40 AM (IST)

ਮੈਕਸੀਕੋ ਸਿਟੀ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਆਖਰੀ ਦਿਨ 75 ਦਾ ਨਿਰਾਸ਼ਾਜਨਕ ਸਕੋਰ ਬਣਾਇਆ ਜਿਸ ਨਾਲ ਉਹ ਵਿਸ਼ਵ ਗੋਲਫ ਚੈਂਪੀਅਨਸ਼ਿਪ 'ਚ ਸਾਂਝੇ ਤੌਰ 'ਤੇ 60ਵੇਂ ਸਥਾਨ 'ਤੇ ਰਿਹਾ। ਸ਼ੁਭੰਕਰ ਨੇ ਆਖਰੀ ਦੌਰ 'ਚ ਬਰਡੀ ਬਣਾਈ ਪਰ ਇਸ ਵਿਚ 3 ਬੋਗੀ ਤੇ 2 ਡਬਲ ਬੋਗੀ ਵੀ ਕੀਤੀ।
ਉਸਦਾ ਕੁੱਲ ਸਕੋਰ 8 ਓਵਰ 292 ਰਿਹਾ। ਡਸਿਚਨ ਜਾਨਸਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ 20ਵੀਂ ਵਾਰ ਪੀ. ਜੀ. ਏ. ਟੂਰ ਖਿਤਾਬ ਜਿੱਤਿਆ। ਉਨ੍ਹਾਂ ਨੇ ਦੂਜੇ ਨੰਬਰ 'ਤੇ ਰੋਰੀ ਮੈਕਲਾਰਾਏ ਨੂੰ 5 ਸ਼ਾਟ ਨਾਲ ਪਿੱਛੇ ਛੱਡ ਦਿੱਤਾ।