ਸ਼ੁਭੰਕਰ ਨੇ ਸਪੇਨ ’ਚ ਕੱਟ ’ਚ ਬਣਾਈ ਜਗ੍ਹਾ
Saturday, Oct 11, 2025 - 07:12 PM (IST)

ਮੈਡ੍ਰਿਡ- ਭਾਰਤ ਦੇ ਸ਼ੁਭੰਕਰ ਸ਼ਰਮਾ ਨੇ ਦੂਜੇ ਦੌਰ ਵਿਚ ਦੋ ਅੰਡਰ 69 ਦਾ ਸਕੋਰ ਬਣਾਇਆ, ਜਿਸ ਨਾਲ ਉਹ ਇੱਥੇ ਓਪਨ ਡੀ ਐਸਪਾਨਾ ਗੋਲਫ ਟੂਰਨਾਮੈਂਟ ਦੇ ਕੱਟ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਸ਼ਰਮਾ ਦੇ 36 ਹੋਲ ਦੇ ਸਾਂਝੇ ਕੁੱਲ ਸਕੋਰ ਨੇ ਉਸ ਨੂੰ ਮਾਰਚ 2025 ਵਿਚ ਹੀਰੋ ਇੰਡੀਅਨ ਓਪਨ ਤੋਂ ਬਾਅਦ ਪਹਿਲੀ ਵਾਰ 72 ਹੋਲ ਦੀ ਪ੍ਰਤੀਯੋਗਿਤਾ ਵਿਚ ਆਪਣਾ ਪਹਿਲਾ ਕੱਟ ਹਾਸਲ ਕਰਨ ਵਿਚ ਮਦਦ ਕੀਤੀ।
ਇਹ 29 ਸਾਲਾ ਖਿਡਾਰੀ ਅਗਲੇ ਹਫਤੇ ਡੀ. ਪੀ. ਵਰਲਡ ਇੰਡੀਅਾ ਚੈਂਪੀਅਨਸ਼ਿਪ ਵਿਚ ਭਾਰਤ ਦੇ ਚੋਟੀ ਦੇ ਦਾਅਵੇਦਾਰਾਂ ਵਿਚੋਂ ਇਕ ਹੋਵੇਗਾ। ਉਹ ਅਜੇ 61ਵੇਂ ਸਥਾਨ ’ਤੇ ਹੈ। ਸ਼ਰਮਾ ਨੇ ਆਪਣਾ ਦੂਜਾ ਰਾਊਂਡ ਪਹਿਲੇ ਹੋਲ ਤੋਂ ਸ਼ੁਰੂ ਕੀਤਾ ਪਰ ਉਸ ਨੇ ਦੂਜੇ ਹੋਲ ਵਿਚ ਹੀ ਇਕ ਸ਼ਾਟ ਗਵਾ ਦਿੱਤੀ। ਸ਼ਰਮਾ ਨੇ 13ਵੇਂ ਤੇ 16ਵੇਂ ਹੋਲ ਵਿਚਾਲੇ ਚਾਰ ਹੋਲ ਵਿਚ ਤਿੰਨ ਬਰਡੀਆਂ ਬਣਾ ਕੇ ਕੱਟ ਵਿਚ ਜਗ੍ਹਾ ਬਣਾਈ। ਮਾਰਕ ਪੇਂਜ (66-67) ਦੂਜੇ ਦਿਨ ਤੋਂ ਬਾਅਦ ਨੌ ਅੰਡਰ ਪਾਰ ਦੇ ਕੁੱਲ ਸਕੋਰ ਨਾਲ ਚੋਟੀ ’ਤੇ ਹੈ।