ਭਾਰਤ ਨੇ ਸਵਿਟਜ਼ਰਲੈਂਡ ਨੂੰ 5-0 ਨਾਲ ਹਰਾਇਆ
Wednesday, Dec 03, 2025 - 05:33 PM (IST)
ਸਪੋਰਟਸ ਡੈਸਕ- ਭਾਰਤ ਨੇ ਖੇਡੇ ਜਾ ਰਹੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਗਰੁੱਪ ਬੀ ਦੇ ਇਕ ਮੁਕਾਬਲੇ ਵਿੱਚ ਸਵਿਟਜ਼ਰਲੈਂਡ ਨੂੰ 5-0 ਗੋਲਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਚਿਲੀ ਨੂੰ 7-0 ਅਤੇ ਓਮਾਨ ਨੂੰ 17-0 ਨਾਲ ਮਾਤ ਦਿੱਤੀ ਸੀ।
ਸਵਿਟਜ਼ਰਲੈਂਡ ਨੂੰ ਹਰਾ ਕੇ ਭਾਰਤ ਪਹਿਲੇ ਸਥਾਨ ’ਤੇ ਰਿਹਾ। ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਇਕ ਤੇ ਮਨਮੀਤ ਸਿੰਘ ਅਤੇ ਸ਼ਾਰਦਾ ਤਿਵਾੜੀ ਨੇ 2-2 ਗੋਲ ਕੀਤੇ। ਭਾਰਤ ਵੱਲੋਂ ਪਹਿਲਾ ਗੋਲ ਮਨਮੀਤ ਨੇ ਕੀਤਾ। ਟੀਮ ਦੀ ਰੱਖਿਆ ਪੰਕਤੀ ਅਤੇ ਗੋਲਕੀਪਰ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਸਵਿਟਜ਼ਰਲੈਂਡ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।
