ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾਇਆ
Thursday, Nov 27, 2025 - 10:26 AM (IST)
ਸਪੋਰਟਸ ਡੈਸਕ- ਭਾਰਤੀ ਹਾਕੀ ਟੀਮ ਨੇ ਅੱਜ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਮੈਚ ਵਿੱਚ ਮੇਜ਼ਬਾਨ ਮਲੇਸ਼ੀਆ ਨੂੰ 4-3 ਨਾਲ ਹਰਾ ਦਿੱਤਾ ਹੈ।
ਭਾਰਤ ਲਈ ਸੇਲਵਮ ਕਾਰਥੀ ਨੇ 7ਵੇਂ, ਸੁਖਜੀਤ ਸਿੰਘ ਨੇ 21ਵੇਂ, ਅਮਿਤ ਰੋਹਿਦਾਸ ਨੇ 39ਵੇਂ ਅਤੇ ਸੰਜੇ ਨੇ 53ਵੇਂ ਮਿੰਟ ਵਿਚ ਗੋਲ ਕੀਤੇ, ਜਦੋਂ ਕਿ ਮਲੇਸ਼ੀਆ ਲਈ ਫੈਜ਼ਲ ਸਾਰੀ ਨੇ 13ਵੇਂ, ਫਿਤਰੀ ਸਾਰੀ ਨੇ 36ਵੇਂ ਅਤੇ ਮਰਹਾਨ ਜਲੀਲ ਨੇ 45ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਨੇ ਖੇਡ ਦੀ ਸ਼ੁਰੂਆਤ ਤੋਂ ਹੀ ਮਲੇਸ਼ੀਆ ਦੇ ਖਿਡਾਰੀਆਂ ‘ਤੇ ਦਬਦਬਾ ਬਣਾਇਆ ਤੇ ਹਮਲਾਵਰ ਖੇਡ ਦਿਖਾਈ।
