ਸ਼ੁਭੰਕਰ ਸੰਯੁਕਤ 31ਵੇਂ ਸਥਾਨ ''ਤੇ ਪੁੱਜੇ, ਲਾਹਿੜੀ ਖਿਸਕੇ
Sunday, Jun 02, 2019 - 04:37 PM (IST)

ਸਪੋਰਟਸ ਡੈਸਕ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਮੈਮੋਰੀਅਲ ਗੋਲਫ ਟੂਰਨਾਮੈਂਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਇੱਥੇ ਤਿੰਨ ਅੰਡਰ 69 ਦਾ ਕਾਰਡ ਖੇਡਿਆ ਜਿਸ ਦੇ ਨਾਲ ਉਹ ਸੰਯੁਕਤ ਰੂਪ ਨਾਲ 31ਵੇਂ ਸਥਾਨ 'ਤੇ ਪਹੁੰਚ ਗਏ ਜਦੋਂ ਕਿ ਅਨਿਰਬਾਨ ਲਾਹਿੜੀ ਸੰਯੁਕਤ ਰੂਪ ਨਾਲ 63ਵੇਂ ਸਥਾਨ 'ਤੇ ਖਿਸਕ ਗਏ। ਸ਼ਰਮਾ ਦਾ 16ਵੇਂ ਹੋਲ ਦੇ ਬਾਅਦ ਸਕੋਰ ਪੰਜ ਅੰਡਰ ਸੀ ਪਰ ਉਹ ਦੋ ਮੌਕਿਆਂ 'ਤੇ ਖੁੰਝ ਗਏ ਤੇ ਅੰਤਮ ਹੋਲ 'ਚ ਡਬਲ ਬੋਗੀ ਕਰ ਬੈਠੇ। ਉਹ ਦੂਜੇ ਦੌਰ ਦੇ ਬਾਅਦ ਸੰਯੁਕਤ ਰੂਪ ਨਾਲ 53ਵੇਂ ਸਥਾਨ 'ਤੇ ਸਨ ਪਰ ਇਸ ਪ੍ਰਦਰਸ਼ਨ ਤੋਂ ਬਾਅਦ ਉਹ ਸੰਯੁਕਤ ਰੂਪ ਨਾਲ 31ਵੇਂ ਸਥਾਨ 'ਤੇ ਪਹੁੰਚ ਗਏ।
ਲਾਹਿੜੀ ਲਈ ਹਾਲਾਂਕਿ ਇਹ ਚੰਗਾ ਦਿਨ ਨਹੀਂ ਰਿਹਾ। ਦੂਜੇ ਦੌਰ ਤੋਂ ਬਾਅਦ ਸੰਯੁਕਤ ਰੂਪ ਨਾਲ 44ਵੇਂ ਸਥਾਨ 'ਤੇ ਕਾਬਿਜ ਇਸ ਖਿਡਾਰੀ ਨੇ ਤੀਜੇ ਦੌਰ 'ਚ 75 ਦਾ ਕਾਰਡ ਖੇਡਿਆ। ਉਹ ਹੁਣ ਸੰਯੁਕਤ ਰੂਪ ਨਾਲ 63ਵੇਂ ਸਥਾਨ 'ਤੇ ਹੈ।