ਸ਼ੁਭੰਕਰ ਇਟਾਲੀਅਨ ਓਪਨ ''ਚ ਸਾਂਝੇ ਤੌਰ ਦੂਜੇ ਸਥਾਨ ''ਤੇ

Friday, Oct 11, 2019 - 08:18 PM (IST)

ਸ਼ੁਭੰਕਰ ਇਟਾਲੀਅਨ ਓਪਨ ''ਚ ਸਾਂਝੇ ਤੌਰ ਦੂਜੇ ਸਥਾਨ ''ਤੇ

ਰੋਮ— ਭਾਰਤੀ ਗੋਲਫਰ ਸ਼ੁੰਭਕਰ ਸ਼ਰਮਾ ਸ਼ੁੱਕਰਵਾਰ ਨੂੰ ਇੱਥੇ ਦੂਜੇ ਦੌਰ ਦੇ ਆਖਿਰੀ ਤਿੰਨ ਹੋਲ 'ਚ ਦੋ ਬਰਡੀ ਕਰ 69 ਦੇ ਕਾਰਡ ਨਾਲ ਇਟਾਲੀਅਨ ਓਪਨ 'ਚ ਸਾਂਝੇ ਤੌਰ ਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ। ਯੂਰਪੀਅਨ ਟੂਰ 'ਤੇ ਦੋ ਖਿਤਾਬ ਜਿੱਤਣ ਵਾਲੇ 23 ਸਾਲ ਦੇ ਸ਼ਰਮਾ ਦਾ ਕੁਲ ਸਕੋਰ ਸੱਤ ਅੰਡਰ ਦਾ ਹੈ। ਅਜੇ ਲਗਭਗ ਅੱਧੇ ਗੋਲਫਰਾਂ ਦਾ ਖੇਡ ਬਾਕੀ ਹੈ। ਸ਼ਰਮਾ ਨੇ ਦੂਜੇ ਦੌਰ 'ਚ ਛੇ ਬਰਡੀ ਤੋਂ ਇਲਾਵਾ ਦੋ ਬੋਗੀ ਤੇ ਇਕ ਡਬਲ ਬੋਗੀ ਕੀਤੀ ਜਿਸ ਨਾਲ ਉਸਦਾ ਸਕੋਰ ਦੋ ਅੰਡਰ 69 ਦਾ ਰਿਹਾ। ਚੋਟੀ 'ਤੇ ਕਬਜ਼ਾ ਜੋਕਿਮ ਹਾਂਸੇਨ ਨੇ ਦੂਜੇ ਦੌਰ 'ਚ 66 ਦਾ ਕਾਰਡ ਖੇਡਿਆ ਉਸ ਨੇ ਪਹਿਲੇ ਦੌਰ 'ਤੇ 67 ਦਾ ਸਕੋਰ ਕੀਤਾ ਸੀ।


author

Gurdeep Singh

Content Editor

Related News