ਸ਼ੁਭੰਕਰ ਰਿਹਾ 17ਵੇਂ ਸਥਾਨ ''ਤੇ, ਵਿਲੇਟ ਨੇ ਜਿੱਤਿਆ ਖਿਤਾਬ
Sunday, Sep 22, 2019 - 10:52 PM (IST)

ਵੇਂਟਵਰਥ (ਬ੍ਰਿਟੇਨ)— ਯੂਰਪੀਅਨ ਟੂਰ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਹਾਸਲ ਕਰਨ ਲਈ ਸ਼ੁਭੰਕਰ ਸ਼ਰਮਾ ਦੀਆਂ ਉਮੀਦਾਂ ਬੀ. ਐੱਮ. ਡਬਲਯੂ. ਪੀ. ਜੀ. ਏ. ਗੋਲਫ ਚੈਂਪੀਅਨਸ਼ਿਪ ਦੇ ਆਖਰੀ ਦੌਰ 'ਚ ਖਰਾਬ ਪ੍ਰਦਰਸ਼ਨ ਨਾਲ ਟੁੱਟ ਗਈਆਂ ਤੇ ਆਖਿਰ 'ਚ ਉਹ ਸਾਂਝੇ ਤੌਰ 'ਤੇ 17ਵੇਂ ਸਥਾਨ 'ਤੇ ਰਿਹਾ। ਸ਼ੁਭੰਕਰ ਤੀਜੇ ਦੌਰ ਤੋਂ ਬਾਅਦ ਤੀਜੇ ਸਥਾਨ 'ਤੇ ਚੱਲ ਰਿਹਾ ਸੀ ਪਰ ਚੌਥੇ ਦੌਰ 'ਚ ਉਸ ਨੇ ਚਾਰ ਓਵਰ 76 ਦਾ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ, ਜਿਸ ਨਾਲ ਉਹ ਹੇਠਾ ਖਿਸਕ ਗਿਆ। ਇਸ ਵਿਚ ਡੈਨੀ ਵਿਲੇਟ ਨੇ ਆਪਣੀ ਸ਼ਾਨਦਾਰ ਵਾਪਸੀ ਜਾਰੀ ਰੱਖੀ ਤੇ ਖਿਤਾਬ ਜਿੱਤਿਆ। ਉਨ੍ਹਾ ਨੇ ਆਖਰੀ ਦੌਰ 'ਚ ਪੰਜ ਅੰਡਰ 67 ਦਾ ਸਕੋਰ ਬਣਾਇਆ ਤੇ ਉਸਦਾ ਕੁੱਲ ਸਕੋਰ 20 ਅੰਡਰ ਰਿਹਾ।