ਸ਼ੁਭੰਕਰ ਨੂੰ ਇੰਡੀਅਨ ਓਪਨ ''ਚ ਸਾਂਝੀ ਬੜ੍ਹਤ

03/11/2018 12:06:04 AM

ਨਵੀਂ ਦਿੱਲੀ— ਸ਼ੁਭੰਕਰ ਸ਼ਰਮਾ ਨੇ ਤੀਜੇ ਦੌਰ 'ਚ ਪਾਰ 72 ਦੇ ਸਕੋਰ ਨਾਲ ਅੱਜ ਇਥੇ 17 ਲੱਖ 50 ਹਜ਼ਾਰ ਡਾਲਰ  ਦੀ ਇਨਾਮੀ ਰਾਸ਼ੀ ਵਾਲੇ  ਇੰਡੀਅਨ ਓਪਨ ਗੋਲਫ ਟੂਰਨਾਮੈਂਟ 'ਚ ਸਾਂਝੀ ਬੜ੍ਹਤ ਹਾਸਲ ਕਰ ਲਈ। ਹੋਰਨਾਂ ਸਾਰੇ ਭਾਰਤੀਆਂ ਨੇ ਓਵਰ ਪਾਰ ਦਾ ਸਕੋਰ ਬਣਾਇਆ ਪਰ ਚੰਡੀਗੜ੍ਹ ਦਾ ਸ਼ੁਭੰਕਰ  5 ਬਰਡੀਆਂ, 3 ਬੋਗੀਆਂ ਤੇ 1 ਡਬਲ ਬੋਗੀ ਨਾਲ ਪਾਰ ਸਕੋਰ ਬਣਾਉਣ 'ਚ ਸਫਲ ਰਿਹਾ। ਸ਼ੁਭੰਕਰ ਤੋਂ ਇਲਾਵਾ ਇੰਗਲੈਂਡ ਦਾ ਮੈਟ ਵਾਲੇਸ ਕੁਲ 209 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਚੱਲ ਰਿਹਾ ਹੈ। ਵਾਲੇਸ ਨੇ ਤੀਜੇ ਦੌਰ 'ਚ ਦੋ ਅੰਡਰ 70 ਦਾ ਸਕੋਰ ਬਣਾਇਆ। 
ਸਕਾਟਲੈਂਡ ਦਾ ਸਟੀਫਨ ਗਾਲਾਸ਼ਰ ਪੰਜ ਅੰਡਰ-67 ਦੇ ਸਕੋਰ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਕੱਲ ਤਕ ਚੋਟੀ 'ਤੇ ਚੱਲ ਰਿਹਾ ਐਮਿਲੀਆਨੋ ਗ੍ਰਿਲੋ (78), ਮਥਿਆਸ ਸ਼ਵਾਬ (68) ਤੇ ਐਂਡ੍ਰਿਊ ਜਾਨਸਟਨ (73) ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ।
ਹੋਰਨਾਂ ਭਾਰਤੀਆਂ 'ਚ ਅਜੀਤੇਸ਼ ਸੰਧੂ 2 ਓਵਰ 74 ਦੇ ਸਕੋਰ ਨਾਲ 26ਵੇਂ ਸਥਾਨ 'ਤੇ ਹੈ। ਸਾਲ 2015 ਦਾ ਚੈਂਪੀਅਨ ਅਨਿਰਬਾਨ ਲਾਹਿੜੀ (75) ਤੇ ਤਿੰਨ ਵਾਰ ਦਾ ਚੈਂਪੀਅਨ ਜਯੋਤੀ ਰੰਧਾਵਾ (76) ਚਾਰ ਓਵਰ ਦੇ ਕੁਲ ਸਕੋਰ ਨਾਲ ਸਾਂਝੇ ਤੌਰ 'ਤੇ 32ਵੇਂ ਸਥਾਨ 'ਤੇ ਹੈ। ਖਲਿਨ ਜੋਸ਼ੀ 81 ਤੋਂ ਬਾਅਦ ਬੇਹੱਦ ਖਰਾਬ ਸਕੋਰ ਨਾਲ ਸਾਂਝੇ ਤੌਰ 'ਤੇ 37ਵੇਂ ਨੰਬਰ 'ਤੇ ਹੈ।

 


Related News