ਸ਼੍ਰੇਅਸ ਅਈਅਰ ਨੇ ਜਿੱਤ ਦੇ ਬਾਅਦ ਇਨ੍ਹਾਂ ਤਿੰਨ ਖਿਡਾਰੀਆਂ ਦੀ ਰੱਜ ਕੇ ਕੀਤੀ ਸ਼ਲਾਘਾ, ਜਾਣੋ ਕੀ ਕਿਹਾ

05/03/2022 11:35:33 AM

ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਸੋਮਵਾਰ ਨੂੰ ਰਾਜਸਥਾਨ ਰਾਇਲਜ਼ 'ਤੇ ਟੀਮ ਦੀ ਜਿੱਤ ਦੇ ਬਾਅਦ ਸੁਨੀਲ ਨਰੇਨ, ਉਮੇਸ਼ ਯਾਦਵ ਤੇ ਰਿੰਕੂ ਸਿੰਘ ਦੀ ਸ਼ਲਾਘਾ ਕੀਤੀ। ਕੇ. ਕੇ. ਆਰ. ਨੇ ਆਈ. ਪੀ. ਐੱਲ. 2022 'ਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਦੀ ਰਾਹ 'ਤੇ ਵਾਪਸੀ ਕੀਤੀ। ਇਸ ਜਿੱਤ 'ਚ ਨਿਤੀਸ਼ ਰਾਣਾ ਤੇ ਰਿੰਕੂ ਸਿੰਘ ਦਾ ਖ਼ਾਸ ਯੋਗਦਾਨ ਰਿਹਾ ਜਿਨ੍ਹਾਂ ਨੇ ਮੈਚ ਜਿੱਤਣ ਵਾਲੀ ਸਾਂਝੇਦਾਰੀ ਕੀਤੀ।

ਮੈਚ ਦੇ ਬਾਅਦ ਅਈਅਰ ਨੇ ਕਿਹਾ ਕਿ ਪਾਵਰਪਲੇਅ ਤੋਂ ਹੀ ਜਦੋਂ ਸਾਡੇ ਗੇਂਦਬਾਜ਼ਾਂ ਨੇ 36 ਦੌੜਾਂ ਦਿੱਤੀਆਂ ਤੇ ਇਕ ਵਿਕਟ ਲਿਆ ਤਾਂ ਸਾਨੂੰ ਬਸ ਸ਼ੁਰੂਆਤ ਦੀ ਜ਼ਰੂਰਤ ਸੀ। ਉਮੇਸ਼ ਯਾਦਵ ਤੇ ਸੁਨੀਲ ਨਰੇਨ ਦੇ ਬਾਰੇ 'ਚ ਗੱਲ ਕਰਦੇ ਹੋਏ ਅਈਅਰ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਉਮੇਸ਼ ਬਾਰੇ ਗੱਲਾਂ ਕਰ ਰਹੇ ਹਾਂ। ਉਸ ਨੇ ਆਪਣੀ ਰਫ਼ਤਾਰ ਵਧਾਈ ਹੈ, ਉਹ ਔਖੀ ਲੈਂਥ ਤੋਂ ਗੇਂਦਬਾਜ਼ੀ ਕਰਦਾ ਹੈ ਤੇ ਇਕ ਕਪਤਾਨ ਦੇ ਤੌਰ 'ਤੇ ਤੁਹਾਨੂੰ ਬਸ ਉਸ ਨੂੰ ਗੇਂਦ ਦੇਣੀ ਹੁੰਦੀ ਹੈ। ਜਦੋਂ ਵੀ ਮੈਂ ਸੁਨੀਲ ਨਰੇਨ ਨੂੰ ਗੇਂਦ ਦਿੰਦਾ ਹਾਂ ਤਾਂ ਉਹ ਮੈਨੂੰ ਵਿਕਟ ਦਿਵਾਉਂਦੇ ਹਨ, ਬੱਲੇਬਾਜ਼ ਉਨ੍ਹਾਂ ਖਿਲਾਫ਼ ਚਾਂਸ ਨਹੀਂ ਲੈਂਦੇ ਹੈ। ਉਹ ਕਾਫ਼ੀ ਕਿਫਾਇਤੀ ਹੈ, ਪਰ ਜਦੋਂ ਉਨ੍ਹਾਂ ਨੂੰ ਇਕ ਵਿਕਟ ਮਿਲਦਾ ਹੈ, ਤਾਂ ਉਹ ਵੱਡਾ ਵਿਕਟ ਹੁੰਦਾ ਹੈ।

ਰਿੰਕੂ ਸਿੰਘ ਨੇ 42 ਦੌੜਾਂ ਦੀ ਧਮਾਕੇਦਾਰ ਅਜੇਤੂ ਪਾਰੀ ਖੇਡੀ ਜਿਸ ਨਾਲ ਕੇ. ਕੇ. ਆਰ. ਨੂੰ ਰਾਜਸਥਾਨ ਖ਼ਿਲਾਫ਼ ਟੀਚੇ ਦਾ ਪਿੱਛਾ ਕਨ 'ਚ ਮਦਦ ਮਿਲੀ। ਰਿੰਕੂ ਦੇ ਬਾਰੇ ਗੱਲ ਕਰਦੇ ਹੋਏ ਅਈਅਰ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਰਿੰਕੂ ਆਪਣਾ ਦੂਜਾ ਜਾਂ ਤੀਜਾ ਮੈਚ ਖੇਡ ਰਿਹਾ ਹੈ, ਉਹ ਸ਼ਾਨਦਾਰ ਹੈ। ਉਹ ਭਵਿੱਖ 'ਚ ਫ੍ਰੈਂਚਾਈਜ਼ੀ ਲਈ ਵੱਡੀ ਦੌਲਤ ਵਾਂਗ ਹੈ। ਜਿਸ ਤਰ੍ਹਾਂ ਨਾਲ ਉਹ ਆਪਣੀ ਸ਼ੁਰੂਆਤ ਕਰਦਾ ਹੈ, ਉਹ ਇਕ ਨਵੇਂ ਖਿਡਾਰੀ ਦੀ ਤਰ੍ਹਾਂ ਨਹੀਂ ਦਿਸਦਾ ਹੈ।

 


Tarsem Singh

Content Editor

Related News