IPL ਨਾ ਖੇਡਣ ਦੇ ਬਾਵਜੂਦ 7 ਕਰੋੜ ਰੁਪਏ ਦੀ ਪੂਰੀ ਫ਼ੀਸ ਲਵੇਗਾ ਸ਼੍ਰੇੇਅਸ ਅਈਅਰ, ਜਾਣੋ ਕੀ ਹੈ ਨਿਯਮ

Friday, Apr 02, 2021 - 11:53 AM (IST)

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਤੋਂ ਦਿੱਲੀ ਕੈਪੀਟਲਸ ਦੇ ਸਾਬਕਾ ਕਪਤਾਨ ਸ਼੍ਰੇਅਸ ਅਈਅਰ ਬਾਹਰ ਹੋ ਗਏ ਹਨ। ਹਾਲਾਂਕਿ ਉਨ੍ਹਾਂ ਨੂੰ ਇਸ ਆਈ. ਪੀ. ਐੱਲ. ਸੀਜ਼ਨ ਦੀ ਪੂਰੀ ਫ਼ੀਸ ਮਿਲੇਗੀ। ਅਈਅਰ ਇੰਗਲੈਂਡ ਵਿਰੁੱਧ ਵਨ-ਡੇ ਸੀਰੀਜ਼ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ ਜਿਸ ਦੇ ਚਲਦੇ ਉਨ੍ਹਾਂ ਨੂੰ ਆਈ. ਪੀ. ਐੱਲ. ਦੇ ਸੀਜ਼ਨ ਤੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ. ਸੀ. ਸੀ. ਆਈ.) ਮੁਤਾਬਕ ਸੱਜੇ ਹੱਥ ਦੇ ਬੱਲੇਬਾਜ਼ ਅਈਅਰ ਦੀ 8 ਅਪ੍ਰੈਲ ਨੂੰ ਸਰਜਰੀ ਕੀਤੀ ਜਾਵੇਗੀ। ਇਕ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸ਼੍ਰੇਅਸ ਅਈਅਰ ਹਰ ਸੀਜ਼ਨ ’ਚ 7 ਕਰੋੜ ਕਮਾਉਂਦੇ ਹਨ ਤੇ ਆਈ. ਪੀ. ਐੱਲ. ਖਿਡਾਰੀ ਬੀਮਾ ਦੇ ਤਹਿਤ ਉਨ੍ਹਾਂ ਨੂੰ ਇਹ ਪੂਰੀ ਰਕਮ ਦਿੱਤੀ ਜਾਵੇਗੀ।
ਇਹ ਵੀ ਪੜੋ੍ਹੋ : ਆਨੰਦ ਮਹਿੰਦਰਾ ਨੇ ਟੀ ਨਟਰਾਜਨ ਨੂੰ ਤੋਹਫ਼ੇ ਵਜੋਂ ਦਿੱਤੀ ‘ਥਾਰ’, ਅੱਗਿਓਂ ਕ੍ਰਿਕਟਰ ਨੇ ਵੀ ਭੇਜਿਆ 'ਰਿਟਰਨ ਗਿਫ਼ਟ'

PunjabKesariਕੀ ਹੈ ਆਈ. ਪੀ. ਐੱਲ. ਖਿਡਾਰੀਆਂ ਦਾ ਬੀਮਾ
ਇਹ ਉਨ੍ਹਾਂ ਸਾਰਿਆਂ ਖਿਡਾਰੀਆਂ ਲਈ ਬੀਮਾ ਪਾਲਿਸੀ ਹੈ, ਜਿਨ੍ਹਾਂ ਨੇ ਬੀ. ਸੀ. ਸੀ. ਆਈ. ਦੇ ਨਾਲ ਕਰਾਰ ਕੀਤਾ ਹੈ। ਇਹ ਯੋਜਨਾ 2011 ’ਚ ਚੌਥੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਸਮੇਂ ਦੇ ਬੀ. ਸੀ. ਸੀ. ਆਈ. ਸਕੱਤਰ ਐੱਨ. ਸ਼੍ਰੀਨਿਵਾਸਨ ਤੇ ਭਾਰਤੀ ਖਿਡਾਰੀਆਂ ਵਿਚਾਲੇ ਗੱਲਬਾਤ ਦੇ ਬਾਅਦ ਸ਼ੁਰੂਆਤ ਕੀਤੀ ਗਈ ਸੀ। ਬੀਮੇ ਦੇ ਤਹਿਤ ਸੱਟ/ਹਾਦਸਾ ਤੇ ਦੂਜੇ ਕਾਰਨਾਂ ਦੇ ਚਲਦੇ ਆਈ. ਪੀ. ਐੱਲ. ’ਚ ਨਾ ਖੇਡ ਸਕਣ ਵਾਲੇ ਖਿਡਾਰੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਪਾਲਿਸੀ ਮੁਤਾਬਕ ਜੇਕਰ ਕੋਈ ਖਿਡਾਰੀ ਦੇਸ਼ ਵੱਲੋਂ ਖੇਡਦੇ ਹੋਏ ਸੱਟ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਸੇ ਵਜ੍ਹਾ ਨਾਲ ਆਈ. ਪੀ. ਐੱਲ. ਨਹੀਂ ਖੇਡ ਪਾਉਂਦਾ ਤੇ ਉਸ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਅਈਅਰ ਇੰਗਲੈਂਡ ਵਿਰੁੱਧ ਭਾਰਤ ਦੀ ਵਨ-ਡੇ ਟੀਮ ਦਾ ਹਿੱਸਾ ਸਨ, ਪਹਿਲੇ ਮੈਚ ’ਚ ਸੱਟ ਦਾ ਸ਼ਿਕਾਰ ਹੋਣ ਕਾਰਨ ਉਹ ਸੀਰੀਜ਼ ਤੋਂ ਬਾਹਰ ਹੋ ਗਏ। ਜ਼ਿਕਰਯੋਗ ਹੈ ਕਿ ਇਹ ਪਾਲਸੀ ਸਿਰਫ਼ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਕਰਾਰ ਕੀਤਾ ਹੋਇਆ ਹੈ।
ਇਹ ਵੀ ਪੜੋ੍ਹੋ : IPL 2021: ਪਿਛਲੇ ਸਾਲ ਦੀ ਅਸਫਲਤਾ ਨੂੰ ਭੁਲਾ ਕੇ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ ਚੇਨਈ ਸੁਪਰ ਕਿੰਗਜ਼

ਮੁਆਵਜ਼ੇ ਦੀ ਰਕਮ ਕਿਵੇਂ ਤੈਅ ਕੀਤੀ ਜਾਂਦੀ ਹੈ

PunjabKesari
ਮੁਆਵਜ਼ੇ ਦੀ ਰਕਮ ਖਿਡਾਰੀ ਦੇ ਕਰਾਰ ਤੇ ਕਿੰਨੇ ਮੈਚ ਉਸ ਵੱਲੋਂ ਨਹੀਂ ਖੇਡੇ ਜਾ ਰਹੇ ਹਨ, ਇਸ ਦੇ ਆਧਾਰ ’ਤੇ ਤੈਅ ਕੀਤੀ ਜਾਂਦੀ ਹੈ। ਹਾਲਾਂਕਿ ਜੇਕਰ ਖਿਡਾਰੀ ਕੁਝ ਮੈਚ ਨਹੀਂ ਖੇਡ ਪਾਉਂਦਾ ਤਾਂ ਇਸ ਮਾਮਲੇ ’ਚ ਫ਼੍ਰੈਂਚਾਈਜ਼ੀ ਤੇ ਬੀ. ਸੀ. ਸੀ. ਆਈ. ਮਿਲ ਕੇ ਮੁਆਵਜ਼ਾ ਦਿੰਦੇ ਹਨ। ਅਈਅਰ ਦੇ ਮਾਮਲੇ ’ਚ ਦਿੱਲੀ ਕੈਪੀਟਲਸ ਮੁਆਵਜ਼ਾ ਨਹੀਂ ਦੇਵੇਗੀ ਸਗੋਂ ਸਿਰਫ਼ ਬੀ. ਸੀ. ਸੀ. ਆਈ. ਹੀ ਦੇਵੇਗੀ ਕਿਉਂਕਿ ਅਈਅਰ ਪੂਰੇ ਸੀਜ਼ਨ ਨਹੀਂ ਖੇਡ ਸਕਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News