ਸ਼੍ਰੇਅਸ ਅਈਅਰ ਭਾਰਤ ਦੇ ਭਵਿੱਖ ਦੇ ਕਪਤਾਨ ਹੋ ਸਕਦੇ ਹਨ : ਰਹਿਮਾਨਉੱਲ੍ਹਾ

Thursday, Aug 24, 2023 - 04:28 PM (IST)

ਸ਼੍ਰੇਅਸ ਅਈਅਰ ਭਾਰਤ ਦੇ ਭਵਿੱਖ ਦੇ ਕਪਤਾਨ ਹੋ ਸਕਦੇ ਹਨ : ਰਹਿਮਾਨਉੱਲ੍ਹਾ

ਸਪੋਰਟਸ ਡੈਸਕ— ਭਾਰਤੀ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਪਿੱਠ ਦੀ ਸੱਟ ਕਾਰਨ ਲੰਬੇ ਸਮੇਂ ਤੋਂ ਗੈਰ-ਹਾਜ਼ਰ ਰਹਿਣ ਤੋਂ ਬਾਅਦ ਆਗਾਮੀ ਏਸ਼ੀਆ ਕੱਪ ਨਾਲ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਬਾਰਡਰ-ਗਾਵਸਕਰ ਟਰਾਫੀ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲੀ ਹਾਜ਼ਰੀ  ਹੋਵੇਗੀ। ਉਹ ਪਿੱਠ ਦੀ ਸੱਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ 2023 ਦਾ ਪੂਰਾ ਸੀਜ਼ਨ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਨਹੀਂ ਖੇਡ ਪਾਏ ਸਨ।

ਇਹ ਵੀ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦੇ ਦਿਹਾਂਤ ਦੀ ਖ਼ਬਰ ਇੰਟਰਨੈੱਟ 'ਤੇ ਫੈਲੀ, ਸਾਬਕਾ ਸਾਥੀ ਨੇ ਦੱਸੀ ਸੱਚਾਈ
ਕੋਲਕਾਤਾ ਨਾਈਟ ਰਾਈਡਰਜ਼ ਦੇ ਰਹਿਮਾਨਉੱਲ੍ਹਾ ਗੁਰਬਾਜ਼ ਨੇ ਅਈਅਰ ਦੀ ਵਾਪਸੀ 'ਤੇ ਵੱਡਾ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਖ਼ਿਲਾਫ਼ ਵਨਡੇ ਸੀਰੀਜ਼ ਦੌਰਾਨ ਗੁਰਬਾਜ਼ ਨੇ ਕਿਹਾ ਕਿ ਅਈਅਰ 'ਚ ਲੀਡਰਸ਼ਿਪ ਦੀ ਸਮਰੱਥਾ ਹੈ। ਉਹ ਭਾਰਤੀ ਕ੍ਰਿਕਟ ਟੀਮ ਦਾ ਭਵਿੱਖ ਦਾ ਕਪਤਾਨ ਹੋ ਸਕਦ ਹੈ। ਗੁਰਬਾਜ ਨੇ ਕਿਹਾ ਕਿ ਅਈਅਰ ਆਈਪੀਐੱਲ 'ਚ ਕੇਕੇਆਰ ਦੇ ਕਪਤਾਨ ਹਨ। ਉਮੀਦ ਹੈ ਕਿ ਉਹ (ਸ਼੍ਰੇਅਸ) ਵਧੀਆ ਕਪਤਾਨ ਬਣੇਗਾ। ਉਹ ਇੱਕ ਚੰਗਾ ਕਪਤਾਨ ਹੋਵੇਗਾ ਕਿਉਂਕਿ ਉਹ ਆਈਪੀਐੱਲ 'ਚ ਇੱਕ ਟੀਮ (ਕੇਕੇਆਰ) ਦੀ ਅਗਵਾਈ ਕਰਦਾ ਹੈ। ਆਈਪੀਐੱਲ ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ। ਜੇਕਰ ਉਹ ਆਈਪੀਐੱਲ 'ਚ ਕਿਸੇ ਟੀਮ ਦੀ ਅਗਵਾਈ ਕਰ ਸਕਦਾ ਹੈ ਤਾਂ ਉਹ ਦੁਨੀਆ ਦੀ ਕਿਸੇ ਵੀ ਟੀਮ ਦੀ ਅਗਵਾਈ ਕਰ ਸਕਦਾ ਹੈ। ਭਾਰਤੀ ਟੀਮ ਦੀ ਵੀ। ਮੈਨੂੰ ਯਕੀਨ ਹੈ ਕਿ ਉਹ ਭਾਰਤ ਦੇ ਲਈ ਚੰਗਾ ਕਪਤਾਨ ਸਾਬਤ ਹੋਵੇਗਾ।

ਇਹ ਵੀ ਪੜ੍ਹੋ- ਵੱਖਰੇ ਬੱਲੇਬਾਜ਼ੀ ਸਟਾਈਲ ਨਾਲ ਮਦਦ ਮਿਲਦੀ ਹੈ, ਰੋਹਿਤ ਦੇ ਨਾਲ ਸਾਂਝੇਦਾਰੀ 'ਤੇ ਬੋਲੇ ਗਿੱਲ
ਪਿਛਲੇ ਛੇ ਮਹੀਨਿਆਂ ਤੋਂ ਕ੍ਰਿਕਟ ਤੋਂ ਦੂਰ ਰਹਿਣ ਦੇ ਬਾਵਜੂਦ ਅਈਅਰ ਨੇ ਆਪਣੀ ਸਰਜਰੀ ਤੋਂ ਬਾਅਦ ਬੰਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਸਿਖਲਾਈ ਲਈ ਹੈ। ਭਾਰਤੀ ਪਿੱਚਾਂ 'ਤੇ ਸਪਿਨ ਦਾ ਮੁਕਾਬਲਾ ਕਰਨ 'ਚ ਉਨ੍ਹਾਂ ਦਾ ਹੁਨਰ ਆਉਣ ਵਾਲੇ ਵਿਸ਼ਵ ਕੱਪ ਦੌਰਾਨ ਭਾਰਤ ਦੀ ਬੱਲੇਬਾਜ਼ੀ ਲਾਈਨਅੱਪ ਨੂੰ ਮਜ਼ਬੂਤ ​​ਕਰਨ 'ਚ ਅਹਿਮ ਭੂਮਿਕਾ ਨਿਭਾਏਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News