ਨਿਸ਼ਾਨੇਬਾਜ਼ੀ : ਦਿਵਯਾਂਸ਼ ਨੇ ਤੋੜਿਆ ਫਾਈਨਲਸ ਦਾ ਵਿਸ਼ਵ ਰਿਕਾਰਡ
Thursday, Feb 11, 2021 - 01:49 PM (IST)

ਨਵੀਂ ਦਿੱਲੀ- ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੇ ਦਿਵਯਾਂਸ਼ ਸਿੰਘ ਪਵਾਰ ਨੇ ਦਿੱਲੀ ਦੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਟ ’ਚ ਆਯੋਜਿਤ ਨੈਸ਼ਨਲ ਰਾਈਫਲ ਅਤੇ ਪਿਸਟਲ ਚੋਣ ਟ੍ਰਾਇਲ 3 ਅਤੇ 4 ਦੇ ਦੂਜੇ ਦਿਨ ਆਪਣੇ ਹੁਨਰ ਦਾ ਲੋਹਾ ਮਨਵਾਉਂਦੇ ਹੋਏ ਫਾਈਨਲਸ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ। ਵਿਸ਼ਵ ਦੇ ਨੰਬਰ-1 ਨਿਸ਼ਾਨੇਬਾਜ਼ ਰਾਜਸਥਾਨ ਦੇ ਦਿਵਯਾਂਸ਼ ਨੇ 253.1 ਅੰਕਾਂ ਦੇ ਨਾਲ ਮਰਦ 10 ਮੀਟਰ ਏਅਰ ਰਾਈਫਲ ਦੇ ਚੌਥੇ ਟ੍ਰਾਇਲ ’ਚ ਫਾਈਨਲਸ ਦਾ ਵਿਸ਼ਵ ਰਿਕਾਰਡ ਤੋੜਿਆ। ਦਿਵਯਾਂਸ਼ ਕੁਆਲੀਫਾਇੰਗ ’ਚ 629.7 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਸੀ ਪਰ ਫਾਈਨਲਸ ’ਚ ਉਸ ਨੇ ਆਖਰੀ ਸ਼ਾਟ ’ਤੇ 10.9 ਦਾ ਸਕੌਰ ਕਰ ਕੇ ਜਿੱਤ ਆਪਣੇ ਨਾਂ ਕਰਨ ਦੇ ਨਾਲ-ਨਾਲ ਪਿਛਲਾ ਵਿਸ਼ਵ ਰਿਕਾਰਡ ਵੀ ਤੋੜਿਆ।