ਅਨੀਸ਼ ਭਾਨਵਾਲਾ ਨੇ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਦਾ ਤਮਗਾ, ਪੈਰਿਸ ਓਲੰਪਿਕ ਕੋਟਾ ਕੀਤਾ ਹਾਸਲ

Monday, Oct 30, 2023 - 04:24 PM (IST)

ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਅਨੀਸ਼ ਭਾਨਵਾਲਾ ਨੇ ਸੋਮਵਾਰ ਨੂੰ ਕੋਰੀਆ ਦੇ ਚਾਂਗਵਾਨ ਵਿੱਚ ਚੱਲ ਰਹੀ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ ਦੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ 12ਵੀਂ ਪੈਰਿਸ ਓਲੰਪਿਕ ਕੋਟਾ ਦਿਵਾਇਆ। ਅਨੀਸ਼ ਭਾਨਵਾਲਾ ਚਾਂਦੀ ਦਾ ਤਗਮਾ ਜਿੱਤਣ ਵਾਲੇ ਜਾਪਾਨ ਦੇ ਦਾਈ ਯੋਸ਼ੀਓਕਾ ਤੋਂ ਸ਼ੂਟਆਊਟ ਵਿੱਚ ਹਾਰ ਗਿਆ।

ਇਹ ਵੀ ਪੜ੍ਹੋ : ਕੋਹਲੀ ਦੇ ਨਾਂ ਹੋਇਆ ਇਹ 'ਅਣਚਾਹਿਆ' ਰਿਕਾਰਡ!, ਕੀਤੀ ਸਚਿਨ ਦੀ ਬਰਾਬਰੀ

ਕਰਨਾਲ ਦੇ ਇਸ 21 ਸਾਲਾ ਨਿਸ਼ਾਨੇਬਾਜ਼ ਨੇ ਫਾਈਨਲ 'ਚ 28 ਸ਼ਾਟ ਲਗਾਏ ਸਨ। ਤਮਗੇ ਦੇ ਸਥਾਨਕ ਦਾਅਵੇਦਾਰ ਨਿਸ਼ਾਨੇਬਾਜ਼ ਲੀ ਗੁਣਹੀਓਕ ਨੇ ਸੋਨ ਤਗਮਾ ਜਿੱਤਿਆ। ਅਨੀਸ਼ ਭਾਨਵਾਲਾ ਨੇ ਫਾਈਨਲ ਵਿੱਚ ਪਹੁੰਚ ਕੇ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕੀਤਾ ਸੀ ਕਿਉਂਕਿ ਚੀਨ, ਜਾਪਾਨ ਅਤੇ ਕੋਰੀਆ ਇਸ ਈਵੈਂਟ ਵਿੱਚ ਪਹਿਲਾਂ ਹੀ ਦੋ-ਦੋ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਸਨ। ਭਾਨਵਾਲਾ ਤੋਂ ਇਲਾਵਾ ਫਾਈਨਲ ਵਿੱਚ ਪਹੁੰਚਣ ਵਾਲੇ ਹੋਰ ਨਿਸ਼ਾਨੇਬਾਜ਼ ਚੀਨ, ਜਾਪਾਨ ਅਤੇ ਕੋਰੀਆ ਦੇ ਸਨ। 

ਇਹ ਵੀ ਪੜ੍ਹੋ : CWC 23 : ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ

ਭਾਨਵਾਲਾ 588 ਅੰਕਾਂ ਨਾਲ ਕੁਆਲੀਫਿਕੇਸ਼ਨ ਪੜਾਅ ਵਿੱਚ ਤੀਜੇ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਪਹੁੰਚਿਆ। ਇੱਕ ਹੋਰ ਭਾਰਤੀ ਭਾਵੇਸ਼ ਸ਼ੇਖਾਵਤ 584 ਅੰਕਾਂ ਨਾਲ ਕੁਆਲੀਫਾਈ ਕਰਨ ਵਿੱਚ ਸਿਖਰਲੇ ਅੱਠਾਂ ਵਿੱਚ ਸੀ ਪਰ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਕਿਉਂਕਿ ਉਹ ਸਿਰਫ਼ ਰੈਂਕਿੰਗ ਅੰਕਾਂ (ਆਰ. ਪੀ. ਓ.) ਲਈ ਮੁਕਾਬਲਾ ਕਰ ਰਿਹਾ ਸੀ ਅਤੇ ਫਾਈਨਲ ਵਿੱਚ ਪਹੁੰਚਣ ਦੇ ਯੋਗ ਨਹੀਂ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News